ਟਰੇਨ ਦੇ 20 ਡੱਬੇ ਪਟੜੀ ਤੋਂ ਉਤਰੇ, ਦਿੱਲੀ-ਮੁੰਬਈ ਰੂਟ 'ਤੇ ਆਵਾਜਾਈ ਠੱਪ
ਮਥੁਰਾ,18 ਸਤੰਬਰ- ਮਥੁਰਾ 'ਚ ਮਾਲ ਗੱਡੀ ਦੇ 20 ਡੱਬੇ ਪਟੜੀ ਤੋਂ ਉਤਰਨ ਤੋਂ ਬਾਅਦ ਰੇਲਵੇ ਵਿਭਾਗ ਨੇ 15 ਟਰੇਨਾਂ ਨੂੰ ਵੱਖ-ਵੱਖ ਥਾਵਾਂ 'ਤੇ ਰੋਕਣ ਦੇ ਹੁਕਮ ਦਿੱਤੇ ਹਨ। ਰੇਲਗੱਡੀ ਦੇ ਪਟੜੀ ਤੋਂ ਉਤਰਨ ਕਾਰਨ ਦਿੱਲੀ-ਮੁੰਬਈ ਰੂਟ ਠੱਪ ਹੋ ਗਿਆ ਹੈ। ਰੇਲਵੇ ਸਾਈਡ ਤੋਂ ਬਚਾਅ ਟੀਮ ਮੌਕੇ 'ਤੇ ਪਹੁੰਚ ਗਈ ਹੈ। ਦੱਸ ਦੇਈਏ ਕਿ ਵਰਿੰਦਾਵਨ ਰੇਲਵੇ ਸੈਕਸ਼ਨ 'ਤੇ ਇਹ ਹਾਦਸਾ ਰੋਡ ਸਟੇਸ਼ਨ ਤੋਂ 800 ਮੀਟਰ ਅੱਗੇ ਵਾਪਰਿਆ।