ਗਣੇਸ਼ ਵਿਸਰਜਣ ਕਰਨ ਮੌਕੇ ਨੌਜਵਾਨ ਨਹਿਰ 'ਚ ਰੁੜ੍ਹਿਆ
ਮਲੋਟ, 18 ਸਤੰਬਰ (ਪਾਟਿਲ)-ਮਲੋਟ ਦਾ ਇਕ 12ਵੀਂ ਜਮਾਤ ਦਾ ਵਿਦਿਆਰਥੀ ਸੂਰਜ ਪੁੱਤਰ ਰਜੇਸ਼ ਗਿਰੀ ਗਣੇਸ਼ ਵਿਸਰਜਣ ਕਰਨ ਮੌਕੇ ਮਲੋਟ-ਬਠਿੰਡਾ ਨਹਿਰ ਵਿਚ ਰੁੜ੍ਹ ਗਿਆ। ਪਰਿਵਾਰ ਵਾਲੇ ਪ੍ਰਸ਼ਾਸਨ ਤੋਂ ਨੌਜਵਾਨ ਦੀ ਨਹਿਰ ਵਿਚੋਂ ਭਾਲ ਕਰਨ ਦੀ ਗੁਹਾਰ ਲਗਾ ਰਹੇ ਹਨ। ਵਰਨਣਯੋਗ ਹੈ ਕਿ ਨੌਜਵਾਨ ਦੇ ਪਿਤਾ ਨੇ ਪਹਿਲਾਂ ਮਲੋਟ ਪੁਲਿਸ ਨੂੰ ਭਾਲ ਕਰਨ ਦੀ ਮੰਗ ਕੀਤੀ ਅਤੇ ਬਾਅਦ ਵਿਚ ਗਿੱਦੜਬਾਹਾ ਪੁਲਿਸ ਦੇ ਧਿਆਨ ਵਿਚ ਮਾਮਲਾ ਲਿਆਂਦਾ।