ਕਤਲ ਕੇਸ 'ਚ ਲੋੜੀਂਦਾ ਮੁਲਜ਼ਮ ਪੁਲਿਸ ਮੁਕਾਬਲੇ ਦੌਰਾਨ ਗ੍ਰਿਫਤਾਰ
-recovered-recovered-recovered-recovered.jpg)
ਪਟਿਆਲਾ, 1 ਅਗਸਤ (ਮਨਦੀਪ ਸਿੰਘ ਖਰੋੜ)-ਪਟਿਆਲਾ ਦੇ ਰਹਿਣ ਵਾਲੇ ਤੇਜਪਾਲ ਕਤਲ ਕੇਸ ਵਿਚ ਅਤੇ ਮੋਹਾਲੀ ਦੇ ਉਂਗਲਾਂ ਕੱਟਣ ਦੇ ਕੇਸ ਵਿਚ ਲੋੜੀਂਦੇ ਮੁਲਜ਼ਮ ਪੁਨੀਤ ਸਿੰਘ ਨੂੰ ਪੁਲਿਸ ਮੁਕਾਬਲੇ ਦੌਰਾਨ ਅੱਜ ਸੀ.ਆਈ.ਏ. ਪਟਿਆਲਾ ਦੇ ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਅਤੇ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਸੰਬੰਧੀ ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲਿਸ ਮੁਕਾਬਲੇ ਦੌਰਾਨ ਕਾਬੂ ਕੀਤਾ ਮੁਲਜ਼ਮ ਪਟਿਆਲਾ ਪੁਲਿਸ ਨੂੰ ਤੇਜਪਾਲ ਕਤਲ ਕੇਸ ਵਿਚ ਲੋੜੀਂਦਾ ਸੀ, ਜਿਸ ਤਹਿਤ ਪੁਲਿਸ ਟੀਮਾਂ ਵਲੋਂ ਗੁਪਤ ਸੂਚਨਾ ਦੇ ਆਧਾਰ ਉੱਤੇ ਮੁਲਜ਼ਮ ਪੁਨੀਤ ਸਿੰਘ ਨੂੰ ਕਾਬੂ ਕਰਨ ਗਈਆਂ ਸਨ ਪਰ ਮੁਲਜ਼ਮ ਨੇ ਥਾਣਾ ਸਨੌਰ ਦੇ ਇਲਾਕੇ ਵਿਚ ਪੁਲਿਸ ਪਾਰਟੀ ਉੱਤੇ ਗੋਲੀ ਚਲਾ ਦਿੱਤੀ ਅਤੇ ਮੋਟਰਸਾਈਕਲ ਲੈ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਤਹਿਤ ਪੁਲਿਸ ਵਲੋਂ ਜਵਾਬੀ ਕਾਰਵਾਈ ਦੌਰਾਨ ਮੁਲਜ਼ਮ ਪੁਨੀਤ ਦੀ ਲੱਤ ਵਿਚ ਗੋਲੀ ਲੱਗੀ ਤੇ ਉਸ ਨੂੰ ਪੁਲਿਸ ਟੀਮਾਂ ਵਲੋਂ ਕਾਬੂ ਕਰ ਲਿਆ ਗਿਆ। ਬਾਅਦ ਵਿਚ ਉਸਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।