ਬਿਨਾਂ ਲਾਇਸੈਂਸ ਦਵਾਈਆਂ ਵੇਚ ਰਹੇ ਦੁਕਾਨਦਾਰ ਦੀਆਂ ਦਵਾਈਆਂ ਜ਼ਬਤ
-recovered-recovered-recovered-recovered.jpg)
ਗੁਰੂਹਰਸਹਾਏ/ਗੋਲੂ ਕਾ ਮੋੜ, 1 ਅਗਸਤ (ਹਰਚਰਨ ਸਿੰਘ ਸੰਧੂ/ਸੁਰਿੰਦਰ ਸਿੰਘ ਪੁਪਨੇਜਾ)-ਬਿਨਾਂ ਦਵਾਈਆਂ ਦੇ ਲਾਇਸੈਂਸ ਤੋਂ ਅੰਗਰੇਜ਼ੀ ਦਵਾਈਆਂ ਵੇਚਣ ਵਾਲੇ ਦੁਕਾਨਦਾਰ ਉਤੇ ਰੇਡ ਕਰਦੇ ਹੋਏ ਡਰੱਗ ਇੰਸਪੈਕਟਰ ਮੈਡਮ ਸੋਨੀਆ ਗੁਪਤਾ ਵਲੋਂ ਕਈ ਤਰ੍ਹਾਂ ਦੀਆਂ ਦਵਾਈਆਂ ਨੂੰ ਜ਼ਬਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਮੈਡਮ ਸੋਨੀਆ ਗੁਪਤਾ ਨੇ ਦੱਸਿਆ ਕਿ ਕਿਸੇ ਨੇ ਗੁਪਤ ਸੂਚਨਾ ਦਿੱਤੀ ਕਿ ਗੁਰੂਹਰਸਹਾਏ ਵਿਚ ਕੁਝ ਲੋਕ ਬਿਨਾਂ ਲਾਇਸੈਂਸ ਤੋਂ ਨਾਜਾਇਜ਼ ਢੰਗ ਨਾਲ ਅੰਗਰੇਜ਼ੀ ਦਵਾਈਆਂ ਵੇਚਣ ਦਾ ਧੰਦਾ ਕਰ ਰਹੇ ਹਨ, ਜਿਸ 'ਤੇ ਕਾਰਵਾਈ ਕਰਦੇ ਹੋਏ ਅੱਜ ਸ਼ਰੀਹ ਵਾਲਾ ਰੋਡ 'ਤੇ ਪਿੰਡ ਗੁਰੂਹਰਸਹਾਏ ਵਿਖੇ ਰਾਜਿੰਦਰ ਕੁਮਾਰ ਪੁੱਤਰ ਹਰਭਜਨ ਲਾਲ ਕੋਲੋਂ ਕਈ ਤਰ੍ਹਾਂ ਦੀਆਂ ਅੰਗਰੇਜ਼ੀ ਦਵਾਈਆਂ ਫੜ੍ਹੀਆਂ ਹਨ। ਇਹ ਦੁਕਾਨਦਾਰ ਮੌਕੇ ਉਪਰ ਇਨ੍ਹਾਂ ਦਵਾਈਆਂ ਦੇ ਬਿੱਲ ਵਗੈਰਾ ਨਹੀਂ ਵਿਖਾ ਸਕਿਆ ਅਤੇ ਦਵਾਈਆਂ ਦੀ ਕੀਮਤ ਲਗਭਗ 55 ਹਜ਼ਾਰ ਬਣਦੀ ਹੈ।