-recovered-recovered-recovered-recovered.jpg)
ਸ੍ਰੀ ਮੁਕਤਸਰ ਸਾਹਿਬ, 1 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਚ ਅੱਜ ਭਰਵੀਂ ਬਾਰਿਸ਼ ਹੋਣ ਮਗਰੋਂ ਸ਼ਹਿਰ ਵਿਚ ਜਲਥਲ ਹੋ ਗਿਆ। ਸੜਕਾਂ ਤੇ ਗਲੀਆਂ ਨੇ ਝੀਲਾਂ ਦਾ ਰੂਪ ਧਾਰਨ ਕਰ ਲਿਆ। ਲੋਕਾਂ ਨੇ ਕਈ ਦਿਨਾਂ ਤੋਂ ਪੈ ਰਹੀ ਕਹਿਰ ਦੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਪਰ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੇ ਬੱਸ ਅੱਡੇ ਵਿਚ ਵੀ ਪਾਣੀ ਭਰ ਗਿਆ। ਬਾਰਿਸ਼ ਲਗਾਤਾਰ ਪੈਣ ਨਾਲ ਬਾਜ਼ਾਰ ਵਿਚ ਬੇਰੌਣਕੀ ਰਹੀ ਤੇ ਪਾਣੀ ਖੜ੍ਹਨ ਕਰਕੇ ਕਈ ਦੁਕਾਨਾਂ ਵੀ ਬੰਦ ਰਹੀਆਂ।