-recovered-recovered-recovered-recovered.jpg)
ਵਾਇਨਾਡ (ਕੇਰਲ), 1 ਅਗਸਤ-ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਵਾਇਨਾਡ ਦੇ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਪਾਰਟੀ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ ਜ਼ਮੀਨ ਖਿਸਕਣ ਤੋਂ ਬਚੇ ਲੋਕਾਂ ਨੂੰ ਮਿਲਣ ਲਈ ਵਾਇਨਾਡ ਦੇ ਸੇਂਟ ਜੋਸੇਫ ਸਕੂਲ ਵਿਚ ਇਕ ਰਾਹਤ ਕੈਂਪ ਦਾ ਦੌਰਾ ਕੀਤਾ। ਇਥੇ 30 ਜੁਲਾਈ ਨੂੰ ਜ਼ਮੀਨ ਖਿਸਕਣ ਕਾਰਨ ਅਨੇਕਾਂ ਲੋਕਾਂ ਦੀ ਮੌਤ ਹੋ ਗਈ ਸੀ ਤੇ ਇਹ ਅੰਕੜਾ ਅਜੇ ਵੀ ਵਧ ਰਿਹਾ ਹੈ।