JALANDHAR WEATHER

ਭਾਸ਼ਣ ਵਿਚੋਂ ਟਿੱਪਣੀਆਂ ਨੂੰ ਕੱਟੇ ਜਾਣ ’ਤੇ ਰਾਹੁਲ ਗਾਂਧੀ ਨੇ ਸਪੀਕਰ ਨੂੰ ਲਿਖਿਆ ਪੱਤਰ

ਨਵੀਂ ਦਿੱਲੀ, 2 ਜੁਲਾਈ- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸਪੀਕਰ ਓਮ ਬਿਰਲਾ ਨੂੰ ਉਸ ਦੇ ਭਾਸ਼ਣ ਵਿਚੋਂ ਟਿੱਪਣੀਆਂ ਅਤੇ ਹਿੱਸਿਆਂ ਨੂੰ ਮਿਟਾਉਣ ਲਈ ਪੱਤਰ ਲਿਖਿਆ ਹੈ ਅਤੇ ਬੇਨਤੀ ਕੀਤੀ ਹੈ ਕਿ ਟਿੱਪਣੀਆਂ ਨੂੰ ਬਹਾਲ ਕੀਤਾ ਜਾਵੇ। ਉਨ੍ਹਾਂ ਪੱਤਰ ਵਿਚ ਲਿਖਿਆ ਹੈ ਕਿ ਮੈਂ ਇਹ ਦੇਖ ਕੇ ਹੈਰਾਨ ਹਾਂ ਕਿ ਕਿਵੇਂ ਮੇਰੇ ਭਾਸ਼ਣ ਦੇ ਕਾਫ਼ੀ ਹਿੱਸੇ ਨੂੰ ਹਟਾ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਮੇਰੀ ਟਿੱਪਣੀ ਨੂੰ ਰਿਕਾਰਡ ਤੋਂ ਹਟਾਉਣਾ ਲੋਕਤੰਤਰ ਦੇ ਸੰਸਦੀ ਸਿਧਾਂਤਾਂ ਦੇ ਵਿਰੁੱਧ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ