JALANDHAR WEATHER

ਚੋਣਾਂ ਵਿਚ ਡੈਮੋਕਰੈਟਿਕ ਉਮੀਦਵਾਰ ਹਾਂ ਤੇ ਮੁਕਾਬਲੇ ਵਿਚੋਂ ਨਹੀਂ ਹਟਾਂਗਾ- ਜੋਅ ਬਾਈਡਨ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ), 4 ਜੁਲਾਈ- ਰਾਸ਼ਟਰਪਤੀ ਜੋਅ ਬਾਈਡਨ ਨੇ ਆਪਣੇ ਚੋਣ ਮੁਹਿੰਮ ਸਟਾਫ਼ ਨੂੰ ਮੁੜ ਯਕੀਨ ਦਵਾਇਆ ਹੈ ਕਿ ਉਹ 2024 ਦੀਆਂ ਚੋਣਾਂ ਵਿਚ ਡੈਮੋਕਰੈਟਿਕ ਉਮੀਦਵਾਰ ਹੋਣਗੇ ਤੇ ਆਪਣੇ ਵਿਰੋਧੀ ਉਮੀਦਵਾਰ ਨੂੰ 2020 ਵਾਂਗ ਹਰਾਉਣਗੇ। ਉਨ੍ਹਾਂ ਨੇ ਇਕ ਕਾਨਫ਼ਰੰਸ ਕਾਲ ਰਾਹੀਂ ਆਪਣੀ ਟੀਮ ਨੂੰ ਸਪੱਸ਼ਟ ਕੀਤਾ ਕਿ ਉਹ ਮੁਕਾਬਲੇ ਵਿਚੋਂ ਹੱਟ ਨਹੀਂ ਰਹੇ ਤੇ ਸਮੁੱਚੀ ਟੀਮ ਇਕਜੁੱਟ ਹੋ ਕੇ ਚੋਣ ਲੜੇ। ਰਾਸ਼ਟਰਪਤੀ ਤੇ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਦੋਨਾਂ ਨੇ ਇਕੱਠਿਆਂ ਪਿਛਲੇ ਹਫ਼ਤੇ ਡੋਨਾਲਡ ਟਰੰਪ ਨਾਲ ਬਹਿਸ ਤੋਂ ਬਾਅਦ 81 ਸਾਲਾ ਬਾਈਡਨ ਉਪਰ ਬਣੇ ਦਬਾਅ ਨੂੰ ਖ਼ਤਮ ਕਰਨ ਲਈ ‘ਆਲ-ਸਟਾਫ਼ ਕੈਂਪੇਨ ਕਾਲ’ ਰਾਹੀਂ ਆਪਣੀ ਟੀਮ ਤੇ ਪਾਰਟੀ ਸਮਰਥਕਾਂ ਵਿਚ ਉਤਸ਼ਾਹ ਭਰਨ ਦੀ ਕੋਸ਼ਿਸ਼ ਕੀਤੀ। ਬਾਈਡਨ ਨੇ ਕਿਹਾ ਕਿ ਪਿਛਲੇ ਕੁਝ ਦਿਨ ਮੁਸ਼ਕਿਲ ਭਰੇ ਰਹੇ ਹਨ। ਮੈਨੂੰ ਯਕੀਨ ਹੈ ਕਿ ਤੁਹਾਨੂੰ ਕੁਝ ਫੋਨ ਆਏ ਹੋਣਗੇ ਤੇ ਮੈਨੂੰ ਇਹ ਵੀ ਯਕੀਨ ਹੈ ਕਿ ਤੁਹਾਡੇ ਵਿਚੋਂ ਬਹੁਤ ਸਾਰਿਆਂ ਨੇ ਸਵਾਲ ਖੜੇ ਕੀਤੇ ਹੋਣਗੇ। ਮੈਂ ਸੰਭਾਵੀ ਹੱਦ ਤੱਕ ਸਿੱਧੇ ਤੌਰ ’ਤੇ ਸਪੱਸ਼ਟ ਕਰ ਰਿਹਾ ਹਾਂ ਕਿ ਮੈ ਚੋਣ ਲੜ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਂ ਡੈਮੋਕਰੈਟਿਕ ਪਾਰਟੀ ਦਾ ਨਾਮਜ਼ਦ ਉਮੀਦਵਾਰ ਹਾਂ। ਕੋਈ ਵੀ ਮੈਨੂੰ ਹੱਟਣ ਲਈ ਨਹੀਂ ਕਹਿ ਰਿਹਾ ਤੇ ਮੈਂ ਹੱਟ ਨਹੀਂ ਰਿਹਾ। ਮੈ ਅੰਤ ਤੱਕ ਮੁਕਾਬਲਾ ਲੜਾਂਗਾ ਤੇ ਅਸੀਂ ਇਹ ਚੋਣ ਜਿੱਤਣ ਜਾ ਰਹੇ ਹਾਂ ਕਿਉਂਕ ਜਦੋਂ ਵੀ ਡੈਮੋਕਰੈਟਿਕ ਇਕਜੁੱਟ ਹੋਏ ਹਨ ਤਾਂ ਅਸੀਂ ਹਮੇਸ਼ਾਂ ਜਿੱਤੇ ਹਾਂ। ਕਾਨਫ਼ਰੰਸ ਕਾਲ ਰਾਹੀਂ ਉਨ੍ਹਾਂ ਨੇ ਆਪਣੀ ਗੱਲ ‘ਆਓ ਚੋਣ ਜਿਤੀਏ’ ਸ਼ਬਦਾਂ ਨਾਲ ਖ਼ਤਮ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ