JALANDHAR WEATHER

ਪਿੰਡ ਲੱਖਣਪਾਲ ਦੇ ਸਾਬਕਾ ਪੰਚ ਦਾ ਕਤਲ

ਜੰਡਿਆਲਾ ਮੰਜਕੀ , 28 ਜੂਨ(ਸੁਰਜੀਤ ਸਿੰਘ ਜੰਡਿਆਲਾ) - ਨਜ਼ਦੀਕੀ ਪਿੰਡ ਲੱਖਣਪਾਲ ਦੇ ਸਾਬਕਾ ਪੰਚ ਕਾਮਰੇਡ ਗੁਰਮੇਲ ਰਾਮ ਦੇ ਕਤਲ ਦਾ ਸਮਾਚਾਰ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜਦੋਂ ਪਿੰਡ ਲੱਖਣਪਾਲ ਤੋਂ ਪੰਡੋਰੀ ਮੁਸ਼ਾਰਕਤੀ ਨੂੰ ਜਾਂਦੇ ਕੱਚੇ ਰਸਤੇ ਵਿਚ ਸੈਰ ਕਰਨ ਲਈ ਕੁਝ ਪਿੰਡ ਵਾਸੀ ਸ਼ਾਮੀ 6 ਵਜੇ ਦੇ ਲਗਭਗ ਗਏ ਤਾਂ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵਿਨ੍ਹੀ ਗੁਰਮੇਲ ਰਾਮ ਦੀ ਲਾਸ਼ ਦੇਖੀ ਅਤੇ ਪਿੰਡ ਦੀ ਪੰਚਾਇਤ ਨੂੰ ਸੂਚਿਤ ਕੀਤਾ। ਮੌਕੇ 'ਤੇ ਪੁੱਜੀ ਥਾਣਾ ਸਦਰ ਜਲੰਧਰ ਅਤੇ ਪੁਲਿਸ ਚੌਕੀ ਜੰਡਿਆਲਾ ਦੀ ਪੁਲਿਸ ਪਾਰਟੀ ਵਲੋਂ ਜਾਂਚ ਆਰੰਭ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ