JALANDHAR WEATHER

ਕਰੰਟ ਲੱਗਣ ਕਾਰਨ ਲੜਕੀ ਦੀ ਮੌਤ

ਮੁੱਦਕੀ, 28 ਜੂਨ (ਭਾਰਤ ਭੂਸ਼ਨ ਅਗਰਵਾਲ)- ਕਸਬਾ ਮੁੱਦਕੀ ਦੇ ਵਾਰਡ ਨੰਬਰ 6 ਵਿਚ ਉਦੋਂ ਸੋਗ ਦੀ ਲਹਿਰ ਫੈਲ ਗਈ, ਜਦੋਂ ਇਕ ਪਰਿਵਾਰ ਦੀ ਛੇਵੀਂ ਜਮਾਤ ’ਚ ਪੜ੍ਹਦੀ 11 ਸਾਲ ਦੀ ਲੜਕੀ ਅਨੂੰ ਦੀ ਕੂਲਰ ਤੋਂ ਕਰੰਟ ਲੱਗਣ ਕਾਰਨ ਮੌਤ ਹੋ ਗਈ। ਵਰਨਣਯੋਗ ਹੈ ਕਿ ਕਸਬਾ ਮੁੱਦਕੀ ਦੀ ਨਗਰ ਪੰਚਾਇਤ ਵਿਚ ਕੰਮ ਕਰਦੇ ਸਫ਼ਾਈ ਕਰਮਚਾਰੀ ਮੁਲਖ ਰਾਜ ਸਿੰਘ ਉਰਫ਼ ਮੁੱਖਾ ਪੁੱਤਰ ਸੁਰਜੀਤ ਸਿੰਘ ਵਾਸੀ ਕਬਰ ਵੱਛਾ ਰੋਡ ਮੁੱਦਕੀ ਲਾਡਲੀ ਧੀ ਅਨੂੰ ਜਦੋਂ ਕੂਲਰ ਚਲਾਉਣ ਲੱਗੀ, ਤਾਂ ਅਚਾਨਕ ਹੀ ਕੂਲਰ ਵਿਚ ਕਰੰਟ ਆਉਣ ਨਾਲ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਅਣਹੋਣੀ ਘਟਨਾ ਕਾਰਨ ਇਲਾਕੇ ਭਰ ’ਚ ਸੋਗ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ