JALANDHAR WEATHER

ਫ਼ਿਰੋਜ਼ਪੁਰ ਕੈਂਟ ਸਟੇਸ਼ਨ ਦੇ ਪਲੇਟ ਫ਼ਾਰਮ ਤੋਂ ਮਿਲੀ ਨਾ-ਮਾਲੂਮ ਵਿਅਕਤੀ ਦੀ ਲਾਸ਼

ਫ਼ਿਰੋਜ਼ਪੁਰ, 28 ਜੂਨ (ਕੁਲਬੀਰ ਸਿੰਘ ਸੋਢੀ)- ਫ਼ਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਦੇ ਪਲੇਟ ਫ਼ਾਰਮ ਨੰਬਰ 4 ’ਤੇ ਬਠਿੰਡਾ ਤੋਂ ਆਈ ਰੇਲ ਗੱਡੀ ਵਿਚੋਂ ਇਕ ਨਾ-ਮਾਲੂਮ ਵਿਅਕਤੀ ਦੀ ਲਾਸ਼ ਜੀ.ਆਰ.ਪੀ ਨੂੰ ਮਿਲਣ ਦਾ ਸਮਾਚਾਰ ਹੈ। ਜੀ.ਆਰ.ਪੀ ਦੇ ਹਵਲਦਾਰ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਛਾਉਣੀ ਰੇਲਵੇ ਸਟੇਸ਼ਨ ਮਾਸਟਰ ਵਲੋਂ ਸੂਚਨਾ ਭੇਜੀ ਗਈ ਸੀ ਕਿ ਪਲੇਟ ਫਾਰਮ ਨੰਬਰ 4 ’ਤੇ ਬਠਿੰਡਾ ਤੋਂ ਆਈ ਰੇਲ ਗੱਡੀ ਅੰਦਰ ਸੀਟ ਨੰਬਰ 2 ਨੇੜੇ ਇਕ ਨਾ-ਮਾਲੂਮ ਵਿਅਕਤੀ ਦੀ ਲਾਸ਼ ਮਿਲੀ ਹੈ। ਉਨ੍ਹਾਂ ਦੱਸਿਆ ਕਿ ਕਾਰਵਾਈ ਕਰਦੇ ਹੋਏ ਮੌਕੇ ’ਤੇ ਪਹੁੰਚੇ, ਜਿੱਥੇ ਉਨ੍ਹਾਂ ਰੇਲ ਗੱਡੀ ਅੰਦਰ ਤੇ ਆਸ-ਪਾਸ ਉਕਤ ਮ੍ਰਿਤਕ ਸੰਬੰਧੀ ਜਾਣਕਾਰੀ ਤੇ ਸ਼ਨਾਖ਼ਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਪਛਾਣ ਤੇ ਜਾਣਕਾਰੀ ਨਹੀਂ ਮਿਲੀ ਸਕੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਉਮਰ ਕਰੀਬ 45-50 ਸਾਲ ਤੇ ਕੱਦ 5 ਫੁੱਟ 5 ਇੰਚ ਦੇ ਕਰੀਬ ਹੈ। ਅਗਲੇਰੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ 72 ਘੰਟੇ ਸ਼ਨਾਖ਼ਤ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ