JALANDHAR WEATHER

66 ਕਿਲੋ ਅਫ਼ੀਮ ਅਤੇ 40 ਹਜ਼ਾਰ ਦੀ ਡਰੱਗ ਮਨੀ ਸਣੇ ਦੋ ਕਾਬੂ

ਫ਼ਾਜ਼ਿਲਕਾ, 28 ਜੂਨ (ਪ੍ਰਦੀਪ ਕੁਮਾਰ)-ਪੰਜਾਬ ਝਾਰਖੰਡ ਨਸ਼ਾ ਤਸਕਰੀ ਦੇ ਇਕ ਵੱਡੇ ਨੈਟਵਰਕ ਦਾ ਫ਼ਾਜ਼ਿਲਕਾ ਪੁਲਿਸ ਵਲੋਂ ਖੁਲਾਸਾ ਕੀਤਾ ਗਿਆ ਹੈ। ਪੁਲਿਸ ਨੇ ਦੋ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 66 ਕਿਲੋ ਅਫ਼ੀਮ ,40 ਹਜ਼ਾਰ ਦੀ ਡਰੱਗ ਮਨੀ ,ਇਕ ਕਾਰ ਅਤੇ ਸੋਨਾ ਬਰਾਮਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਤਸਕਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ 42 ਖਾਤਿਆਂ ਨੂੰ ਫ਼੍ਰੀਜ ਕਰਵਾ ਦਿਤਾ ਹੈ। ਜਿੰਨ੍ਹਾਂ ਵਿਚ ਪੈਸਿਆਂ ਦਾ ਲੈਣ ਦੇਣ ਹੋਈਆਂ ਸੀ। ਇਸ ਸੰਬੰਧੀ ਫ਼ਾਜ਼ਿਲਕਾ ਜ਼ਿਲ੍ਹਾ ਮੁਖੀ ਦੇ ਦਫ਼ਤਰ ਵਿਚ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਡੀ.ਆਈ.ਜੀ. ਫ਼ਿਰੋਜ਼ਪੁਰ ਰੇਂਜ ਅਜੈ ਮਲੁਜਾ ਅਤੇ ਐਸ.ਐਸ.ਪੀ. ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਪੁਲਿਸ ਦੋ ਮਹੀਨਿਆਂ ਤੋਂ ਇਸ ਨੈਟਵਰਕ ਨੂੰ ਤੋੜਨ ਦੀ ਕੋਸ਼ਿਸ਼ ਵਿਚ ਸੀ। ਗੁਪਤ ਸੂਚਨਾ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਕਾਰ ਦੇ ਪਿਛਲੇ ਹਿੱਸੇ ਵਿਚ ਇਕ ਵੱਖਰੀ ਥਾਂ ਬਣਾਕੇ ਉਸ ਵਿਚ ਇਹ ਅਫ਼ੀਮ ਨੂੰ ਲੁਕੋਇਆ ਗਿਆ ਸੀ। ਝਾਰਖੰਡ ਤੋਂ ਦਿੱਲੀ ਦੇ ਰਾਹ ਹੁੰਦੇ ਹੋਏ ਇਹ ਅਫ਼ੀਮ ਪੰਜਾਬ ਵਿਚ ਲਿਆਂਦੀ ਗਈ। ਉਨ੍ਹਾਂ ਨੇ ਦੱਸਿਆ ਕਿ ਇਹ ਇਕ ਵੱਡਾ ਨੈਟਵਰਕ ਹੈ। ਜਿਸਨੂੰ ਪੁਲਿਸ ਨੇ ਤੋੜਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਵਲੋਂ ਇਨ੍ਹਾਂ ਤਸਕਰਾਂ ਦੇ ਖਾਤਿਆਂ ਅਤੇ ਉਨ੍ਹਾਂ ਦੀਆਂ ਜ਼ਾਇਦਾਦ ਨੂੰ ਸੀਜ ਕੀਤਾ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ