JALANDHAR WEATHER

ਮੁਹੱਲਾ ਕਸਾਬਾਂ ਵਿਖੇ ਸੋਬਤੀ ਕਰਿਆਨਾ ਸਟੋਰ ਤੋਂ ਚੋਰਾਂ ਵਲੋਂ 1 ਲੱਖ 78 ਹਜ਼ਾਰ ਰੁਪਏ ਦੀ ਚੋਰੀ

ਕਪੂਰਥਲਾ, 28 ਜੂਨ (ਅਮਨਜੋਤ ਸਿੰਘ ਵਾਲੀਆ)-ਕਪੂਰਥਲਾ ਸ਼ਹਿਰ ਵਿਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਆਏ ਦਿਨ ਚੋਰ ਕਿਸੇ ਨਾ ਕਿਸੇ ਘਰ, ਦੁਕਾਨ ਜਾਂ ਗਲੀਆਂ ਵਿਚ ਖੜੇ ਵਾਹਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਅੱਜ ਤਾਜ਼ਾ ਮਿਸਾਲ ਉਸ ਸਮੇਂ ਸਾਹਮਣੇ ਆਈ ਜਦੋਂ ਮੁਹੱਲਾ ਕਸਾਬਾਂ ਵਿਖੇ ਸਥਿਤ ਸੋਬਤੀ ਕਰਿਆਨਾ ਸਟੋਰ ਤੇ ਦੋ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਇਹ ਸਾਰੀ ਘਟਨਾ ਦੁਕਾਨ ਦੇ ਬਾਹਰ ਤੇ ਅੰਦਰ ਲੱਗੇ ਸੀ.ਸੀ.ਟੀ.ਵੀ ਕੈਮਰੇ 'ਚ ਕੈਦ ਹੋ ਗਈਆਂ ਹਨ। ਦੁਕਾਨ ਮਾਲਕ ਸੋਬਤੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਗ੍ਰੀਨ ਪਾਰਕ ਫੇਸ ਵਨ ਨੇ ਦੱਸਿਆ ਕਿ ਉਨ੍ਹਾਂ ਦੀ ਕਸਾਬਾਂ ਮੁਹੱਲੇ 'ਚ ਸੋਬਤੀ ਕਰਿਆਨਾ ਸਟੋਰ ਦੀ ਦੁਕਾਨ ਹੈ ਅਤੇ ਉਹ ਪਰਿਵਾਰ ਸਮੇਤ ਦੋ ਦਿਨ ਲਈ ਸ਼ਿਮਲਾ ਘੁੰਮਣ ਗਏ ਹੋਏ ਸਨ, ਮਗਰੋਂ ਉਨ੍ਹਾਂ ਦੀ ਦੁਕਾਨ ਵਿਚ ਕੰਮ ਕਰਦੇ ਨੌਕਰਾਂ ਵਲੋਂ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਵਿਚ ਕੰਮ ਕੀਤਾ ਜਾ ਰਿਹਾ ਸੀ ਤੇ ਉਹ ਵੀਰਵਾਰ ਰਾਤ ਨੂੰ ਦੁਕਾਨ ਬੰਦ ਕਰਕੇ ਚਲੇ ਗਏ। ਉਨ੍ਹਾਂ ਦੱਸਿਆ ਕਿ ਦੁਕਾਨ ਦੇ ਗੱਲੇ ਵਿਚ ਦੋ ਦਿਨ ਦਾ ਕੈਸ਼ ਤੇ ਕਿਸੇ ਵਪਾਰੀ ਨੂੰ ਦੇਣ ਲਈ ਹੋਰ ਰੁਪਏ ਰੱਖੇ ਹੋਏ ਸਨ ਜੋ ਕਿ ਕੁੱਲ 1 ਲੱਖ 78 ਹਜ਼ਾਰ ਰੁਪਏ ਸਨ। ਪਰ ਸ਼ੁਕਰਵਾਰ ਤੜਕੇ 2 ਵਜੇ ਦੇ ਕਰੀਬ ਦੋ ਚੋਰ ਆਏ ਜੋ ਕਿ ਉਨ੍ਹਾਂ ਦੇ ਸ਼ਟਰ ਤੇ ਲੱਗੇ ਤਾਲੇ ਨੂੰ ਸੱਬਲ ਨਾਲ ਤੋੜ ਕੇ ਅੰਦਰ ਦਾਖਲ ਹੋਏ। ਉਸ ਤੋਂ ਮਗਰੋਂ ਉਨ੍ਹਾਂ ਨੇ ਸਾਰੀ ਗੱਲਿਆਂ ਦੀ ਜਾਂਚ ਕੀਤੀ ਫਿਰ ਜਿਸ ਵਿਚ ਪੈਸੇ ਰੱਖੇ ਹੋਏ ਸਨ, ਉਸ ਗੱਲੇ ਨੂੰ ਵੀ ਸੱਬਲ ਨਾਲ ਤੋੜ ਕੇ ਸਾਰੇ ਪੈਸੇ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਦੁਕਾਨ ਮਾਲਕ ਨੇ ਦੱਸਿਆ ਕਿ ਇਸ ਦੀ ਸੂਚਨਾ ਸਵੇਰੇ ਪੁਲਿਸ ਨੂੰ ਦਿੱਤੀ ਗਈ ਜਿਸ ਤੇ ਥਾਣਾ ਸਿਟੀ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ