ਦਿੱਲੀ ਏਅਰਪੋਰਟ 'ਤੇ ਟਰਮੀਨਲ 1 ਦੀਆਂ ਉਡਾਣਾਂ ਦੁਪਹਿਰ ਤੱਕ ਰੱਦ
![](/cmsimages/20240628/4558992__whatsapp image 2024-06-28 at 10.13.20 am.jpeg)
ਨਵੀਂ ਦਿੱਲੀ, 28 ਜੂਨ-ਦਿੱਲੀ ਹਵਾਈ ਅੱਡੇ ਦੇ ਟਰਮੀਨਲ 1 'ਤੇ ਛੱਤ ਦਾ ਇਕ ਹਿੱਸਾ ਢਹਿ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਦੱਸ ਦਈਏ ਕਿ ਭਾਰੀ ਮੀਂਹ ਦੌਰਾਨ ਛੱਤ ਡਿੱਗ ਗਈ ਤੇ 6 ਲੋਕ ਜ਼ਖਮੀ ਵੀ ਹੋ ਗਏ। ਟਰਮੀਨਲ 1 ਤੋਂ ਯਾਤਰੀਆਂ ਨੂੰ ਟਰਮੀਨਲ 2 ਅਤੇ 3 ਤੱਕ ਲਿਜਾਇਆ ਜਾ ਰਿਹਾ ਹੈ। ਟਰਮੀਨਲ 1 ਤੋਂ ਰਵਾਨਾ ਹੋਣ ਵਾਲੀਆਂ ਉਡਾਣਾਂ ਅੱਜ ਦੁਪਹਿਰ 2 ਵਜੇ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ।