JALANDHAR WEATHER

ਵਿਭਾਗੀ ਮੰਗਾਂ ਹੱਲ ਨਾ ਹੋਣ ਦੇ ਰੋਸ ਵਜੋਂ 30 ਜੂਨ ਨੂੰ ਮੁੱਖ ਮੰਤਰੀ ਦੀ ਜਲੰਧਰ ਰਿਹਾਇਸ਼ ਵੱਲ ਡੀ.ਟੀ.ਐੱਫ ਕਰੇਗੀ ਰੋਸ ਮਾਰਚ

ਫਿਰੋਜ਼ਪੁਰ, 29 ਜੂਨ (ਰਾਕੇਸ਼ ਚਾਵਲਾ)-ਸਿੱਖਿਆ ਨੂੰ ਪ੍ਰਮੁੱਖਤਾ ਦੱਸਣ ਵਾਲੀ 'ਆਪ' ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਅਤੇ ਇਸ ਦੇ ਸਿੱਖਿਆ ਮੰਤਰੀ ਦੀ ਢਿੱਲੀ ਕਾਰਗੁਜ਼ਾਰੀ ਅਤੇ ਅਪ੍ਰੈਲ-ਮਈ 2024 ਵਿਚ ਡੀ.ਟੀ.ਐੱਫ ਨਾਲ ਕਈ ਕਈ ਵਾਰ ਕੀਤੀਆਂ ਮੀਟਿੰਗਾਂ ਵਿਚ ਦਿੱਤੇ ਭਰੋਸਿਆਂ 'ਤੇ ਖਰੇ ਨਾ ਉਤਰਨ ਕਾਰਨ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਵਲੋਂ ਮੁੜ ਸੰਘਰਸ਼ੀ ਰੁਖ਼ ਅਖਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਡੀ ਟੀ ਐੱਫ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਮੌਜੂਦਾ ਸਰਕਾਰ ਨੇ ਦੋ ਸਾਲਾਂ ਦੇ ਕਾਰਜਕਾਲ ਵਿਚ ਅਧਿਆਪਕ ਮਸਲਿਆਂ ਦਾ ਸਮਾਂਬੱਧ ਹੱਲ ਕਰਨ ਦੀ ਥਾਂ ਮੰਗਾਂ ਨੂੰ ਮਿੱਟੀ ਘੱਟੇ ਰੋਲਣ ਦੇ ਮੀਲ ਪੱਥਰ ਹੀ ਸਥਾਪਿਤ ਕੀਤੇ ਹਨ। ਇਸ ਦੇ ਖਿਲਾਫ ਡੀ.ਟੀ.ਐੱਫ. ਵਲੋਂ 30 ਜੂਨ ਨੂੰ ਸਵੇਰੇ ਤੋਂ ਵਧੇਰੇ ਸੂਬਾ ਅਤੇ izlHw ਆਗੂਆਂ ਦੇ ਇਕ ਵੱਡੇ ਕਾਫਲੇ ਵਲੋਂ ਜਥੇਬੰਦੀ ਦੇ ਝੰਡਿਆਂ ਸਹਿਤ ਮੁੱਖ ਮੰਤਰੀ ਦੀ ਜਲੰਧਰ ਰਿਹਾਇਸ਼ ਵੱਲ ਰੋਸ ਮਾਰਚ ਕਰਕੇ ਮੁੱਖ ਮੰਤਰੀ ਦੇ ਨਾਮ 'ਵਿਰੋਧ ਪੱਤਰ' ਦਿੱਤਾ ਜਾਵੇਗw[

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ