JALANDHAR WEATHER

ਕਪਿਲ ਦੇਵ ਨੇ ਪ੍ਰੋਫੈਸ਼ਨਲ ਗੋਲਫ਼ ਟੂਰ ਆਫ਼ ਇੰਡੀਆ ਦੇ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ

ਨਵੀਂ ਦਿੱਲੀ, 26 ਜੂਨ - ਵਿਸ਼ਵ ਕੱਪ ਜੇਤੂ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਪ੍ਰੋਫੈਸ਼ਨਲ ਗੋਲਫ ਟੂਰ ਆਫ਼ ਇੰਡੀਆ ਦੇ ਨਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ, ਜੋ ਕਿ ਇਸ ਮਹਾਨ ਖਿਡਾਰੀ ਲਈ ਇਕ ਨਵੀਂ ਸ਼ੁਰੂਆਤ ਹੈ। 65 ਸਾਲਾ, ਕਪਿਲ ਦੇਵ ਪਹਿਲਾਂ ਹੀ ਪੀ.ਜੀ.ਟੀ.ਆਈ. ਬੋਰਡ ਦੇ ਉਪ ਪ੍ਰਧਾਨ ਵਜੋਂ ਮੈਂਬਰ ਸਨ, ਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਅਤੇ ਉਹ ਮੌਜੂਦਾ ਐਚ.ਆਰ. ਸ੍ਰੀਨਿਵਾਸਨ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ ਖ਼ਤਮ ਹੋ ਗਿਆ ਹੈ। ਕਪਿਲ ਨੂੰ ਇਕ ਵਧੀਆ ਗੋਲਫ਼ਰ ਵਜੋਂ ਜਾਣਿਆ ਜਾਂਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਪੀ.ਜੀ.ਟੀ.ਆਈ. ਦਾ ਪ੍ਰਧਾਨ ਬਣਨਾ ਮਾਣ ਵਾਲੀ ਗੱਲ ਹੈ, ਜਿਸ ਨਾਲ ਮੈਂ ਕੁਝ ਸਾਲਾਂ ਤੋਂ ਜੁੜਿਆ ਹੋਇਆ ਹਾਂ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ