JALANDHAR WEATHER

ਅਟਾਰੀ ਸਰਹੱਦ 'ਤੇ ਮਨਾਇਆ ਯੋਗ ਦਿਵਸ

 ਅਟਾਰੀ, 21 ਜੂਨ (ਗੁਰਦੀਪ ਸਿੰਘ ਅਟਾਰੀ / ਰਾਜਿੰਦਰ ਸਿੰਘ ਰੂਬੀ) - ਕੌਮਾਂਤਰੀ ਅਟਾਰੀ ਸਰਹੱਦ 'ਤੇ ਸਥਿਤ ਜੇ.ਸੀ.ਪੀ. ਵਿਖੇ ਯੋਗ ਦਿਵਸ ਮਨਾਇਆ ਗਿਆ। ਯੋਗ ਮਾਹਿਰ ਅਟਾਰੀ ਬਾਰਡਰ 'ਤੇ ਤੜਕਸਾਰ ਹੀ ਪਹੁੰਚ ਗਏ ਸਨ। ਇਸ ਮੌਕੇ ਬੀ.ਐਸ.ਐਫ. ਖਾਸਾ ਹੈਡ ਕੁਆਰਟਰ ਅੰਮ੍ਰਿਤਸਰ ਦੇ ਡੀ.ਆਈ.ਜੀ. ਪਵਨ ਬਜਾਜ ਦੀ ਅਗਵਾਈ ਹੇਠ ਸੈਂਕੜੇ ਬੀ.ਐਸ.ਐਫ. ਦੇ ਉੱਚ ਅਧਿਕਾਰੀਆਂ ਅਤੇ ਜਵਾਨਾਂ ਨੇ ਯੋਗ ਕੀਤਾ ਅਤੇ ਪ੍ਰਣ ਲਿਆ ਕਿ ਉਹ ਰੋਜ਼ਾਨਾ ਯੋਗ ਕਰਿਆ ਕਰਨਗੇ। ਇਸ ਮੌਕੇ ਅਟਾਰੀ ਸਰਹੱਦ 'ਤੇ ਤਾਇਨਾਤ ਹੋਰ ਮਹਿਕਮਿਆਂ ਦੇ ਅਧਿਕਾਰੀ ਵੀ ਮੌਜੂਦ ਸਨ, ਜਿਨਾਂ ਨੇ ਯੋਗ ਦੇ ਗੁਰ ਸਿੱਖੇ। ਯੋਗ ਗੁਰੂਆਂ ਨੇ ਕਿਹਾ ਕਿ ਸਿਹਤ ਨੂੰ ਤੰਦਰੁਸਤ ਰੱਖਣ ਲਈ ਯੋਗ ਜ਼ਰੂਰੀ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਜਵਾਨਾਂ ਨੂੰ ਸੈਰ ਕਰਨ ਦੀ ਵੀ ਸਲਾਹ ਦਿੱਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ