JALANDHAR WEATHER

ਤਿੰਨ ਬਿਨੈਕਾਰਾਂ ਨੂੰ ਮੱਧ ਪ੍ਰਦੇਸ਼ ਵਿਚ ਸੀ.ਏ.ਏ. ਦੇ ਤਹਿਤ ਭਾਰਤੀ ਨਾਗਰਿਕਤਾ ਦੇ ਦਿੱਤੇ ਗਏ ਸਰਟੀਫਿਕੇਟ

ਭੋਪਾਲ (ਮੱਧ ਪ੍ਰਦੇਸ਼) ,27 ਜੂਨ (ਏਐਨਆਈ): ਮੱਧ ਪ੍ਰਦੇਸ਼ ਸਰਕਾਰ ਨੇ ਰਾਜ ਵਿਚ ਨਾਗਰਿਕਤਾ (ਸੋਧ) ਐਕਟ (ਸੀ.ਏ.ਏ.) 2019 ਦੇ ਤਹਿਤ ਪਹਿਲੇ ਤਿੰਨ ਬਿਨੈਕਾਰਾਂ ਨੂੰ ਭਾਰਤੀ ਨਾਗਰਿਕਤਾ ਸਰਟੀਫਿਕੇਟ ਪ੍ਰਦਾਨ ਕੀਤੇ। ਮੁੱਖ ਮੰਤਰੀ ਮੋਹਨ ਯਾਦਵ ਨੇ ਰਾਜ ਦੀ ਰਾਜਧਾਨੀ ਭੋਪਾਲ ਦੇ ਮੰਤਰਾਲਿਆ ਵਿਖੇ ਦੋ ਪਾਕਿਸਤਾਨੀ ਬਿਨੈਕਾਰਾਂ ਸਮੀਰ ਮੇਲਵਾਨੀ (12) ਅਤੇ ਸੰਜਨਾ ਮੇਲਵਾਨੀ (18) ਅਤੇ ਇਕ ਬੰਗਲਾਦੇਸ਼ੀ ਬਿਨੈਕਾਰ ਰਾਖੀ ਦਾਸ ਨੂੰ ਨਾਗਰਿਕਤਾ ਸਰਟੀਫਿਕੇਟ ਸੌਂਪੇ। ਮੁੱਖ ਮੰਤਰੀ ਮੋਹਨ ਯਾਦਵ ਨੇ ਪ੍ਰਵਾਸੀਆਂ ਦਾ ਰਾਜ ਵਿਚ ਸਵਾਗਤ ਕੀਤਾ ਅਤੇ ਇਹ ਵੀ ਕਿਹਾ ਕਿ ਉਹ ਰਾਜ ਵਿਚ ਆਉਣ ਵਾਲੇ ਹੋਰ ਲੋਕਾਂ ਦਾ ਵੀ ਸਵਾਗਤ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ