JALANDHAR WEATHER

ਪਾਰਟੀ ਮੀਟਿੰਗਾਂ ’ਚ ਕੋਈ ਨਹੀਂ ਆਇਆ, ਹੁਣ ਕਰ ਰਹੇ ਗਲਤ ਤੱਥ ਪੇਸ਼- ਡਾ. ਦਲਜੀਤ ਸਿੰਘ ਚੀਮਾ

ਚੰਡੀਗੜ੍ਹ, 27 ਜੂਨ- ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਵੱਖ ਵੱਖ ਵਿੰਗਾਂ ਦੀਆਂ ਮੀਟਿੰਗਾਂ ਰੱਖੀਆਂ ਹਨ। 29 ਜੂਨ ਨੂੰ ਯੂਥ ਵਿੰਗ ਦੀ ਮੀਟਿੰਗ ਹੋਵੇਗੀ ਤੇ 1 ਜੁਲਾਈ ਨੂੰ ਮਹਿਲਾ ਵਿੰਗ ਦੀ ਅਤੇ 2 ਜੁਲਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੀਟਿੰਗ ਰੱਖੀ ਗਈ ਹੈ । ਉਨ੍ਹਾਂ ਕਿਹਾ ਕਿ ਪਾਰਟੀ ਨੇ ਸਾਰਿਆਂ ਨੂੰ ਅਪੀਲ ਕੀਤੀ ਸੀ ਕਿ ਜਿਸ ਨੇ ਵੀ ਕੋਈ ਗੱਲ ਕਰਨੀ ਹੈ ਤਾਂ ਉਹ ਮੀਟਿੰਗ ਵਿਚ ਆ ਕੇ ਆਪਣੀ ਗੱਲ ਰੱਖਣ ਪਰ ਮੀਟਿੰਗ ’ਚ ਕੋਈ ਨਹੀਂ ਆਇਆ ਤੇ ਹੁਣ ਬਾਹਰ ਪ੍ਰੈਸ ਕਾਨਫ਼ਰੰਸਾਂ ਕਰਕੇ ਗਲਤ ਤੱਥ ਪੇਸ਼ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਪ੍ਰਧਾਨ ਤਾਂ ਸਾਰੇ ਹੀ ਬਣਨਾ ਚਾਹੁੰਦੇ ਹਨ ਤੇ ਜੇਕਰ ਕੋਈ ਪ੍ਰਧਾਨ ਨਹੀਂ ਬਣਨਾ ਚਾਹੁੰਦਾ ਤਾਂ ਫ਼ਿਰ ਇਹ ਗੱਲਾਂ ਕਿਉਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਡਾ. ਚੀਮਾ ਨੇ ਕਿਹਾ ਕਿ ਟਿਕਟ ਲੈਣ ਸਮੇਂ ਤਾਂ ਕੋਈ ਵੀ ਪ੍ਰਧਾਨ ’ਤੇ ਸਵਾਲ ਨਹੀਂ ਚੁੱਕਦਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ