JALANDHAR WEATHER

ਭੱਠੇ ਦੀ ਭੱਠੀ 'ਚ ਝੁਲਸਣ ਨਾਲ 26 ਸਾਲਾਂ ਨੌਜਵਾਨ ਦੀ ਮੌਤ

ਕੋਟਫ਼ਤੂਹੀ, 27 ਜੂਨ (ਅਵਤਾਰ ਸਿੰਘ ਅਟਵਾਲ)-ਸਥਾਨਕ ਭੱਠੇ ਤੇ ਇਕ 26 ਸਾਲਾਂ ਨੌਜਵਾਨ ਦੇ ਇੱਟਾਂ ਦੇ ਭੱਠੇ ਦੀ ਅੱਗ ਵਾਲੀ ਭੱਠੀ ਵਿਚ ਅਚਾਨਕ ਡਿੱਗਣ ਨਾਲ ਉਸ ਦੇ ਬੁਰੀ ਤਰ੍ਹਾਂ ਝੁਲਸਣ ਨਾਲ ਉਸ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਭੱਠੇ ਤੇ 26 ਸਾਲਾਂ ਸ਼ਾਦੀਸ਼ੁਦਾ ਰਾਕੇਸ਼ ਕੁਮਾਰ ਪੁੱਤਰ ਸੂਰਜ ਬਲੀ, ਨਿਵਾਸੀ ਭਵਾਨੀ ਪੁਰਬ, ਜ਼ਿਲ੍ਹਾ ਰਾਏਬਰੇਲੀ, ਥਾਣਾ ਲਾਲ ਗੰਜ, ਯੂ.ਪੀ ਜੋ ਪਿਛਲੇ ਸਮੇਂ ਤੋ ਭੱਠੇ ਤੇ ਕੰਮ ਕਰਦਾ ਸੀ, ਬੀਤੀ ਤੜਕੇ ਸਵੇਰੇ ਉਸ ਦਾ ਅਚਾਨਕ ਪੈਰ ਤਿਲਕਣ ਕਰ ਕੇ ਉਹ ਭੱਠੇ ਦੀ ਅੱਗ ਵਾਲੀ ਭੱਠੀ ਵਿਚ ਡਿੱਗ ਪਿਆ, ਜੋ ਮੌਕੇ ਤੇ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਦੇ ਸਾਥੀਆ ਵਲੋ ਉਸ ਦੀ ਭੱਠੇ ਤੇ ਭਾਲ ਕਰਨ ਤੇ ਉਹ ਭੱਠੀ ਵਿਚ ਮਿ੍ਤਕ ਪਾਇਆ ਗਿਆ।ਇਸ ਸੰਬੰਧ ਵਿਚ ਮੌਕੇ ਤੇ ਕੋਟਫ਼ਤੂਹੀ ਪੁਲਿਸ ਚੌਕੀ ਇੰਚਾਰਜ ਏ. ਐੱਸ. ਆਈ ਕੁਲਵੰਤ ਸਿੰਘ ਪੁਲਿਸ ਪਾਰਟੀ ਨਾਲ ਪਹੁੰਚ ਕੇ ਲਾਸ਼ ਆਪਣੇ ਕਬਜ਼ੇ ਵਿਚ ਲੈ ਕੇ ਗੜ੍ਹਸ਼ੰਕਰ ਮੋਰਚਰੀ ਵਿਖੇ ਰਖਵਾ ਦਿੱਤੀ ਹੈ, ਜਦਕਿ ਬਾਕੀ ਕਾਰਵਾਈ ਉਸ ਦੇ ਪਰਿਵਾਰ ਦੇ ਪਹੁੰਚਣ ਤੇ ਉਨ੍ਹਾਂ ਦੇ ਬਿਆਨਾ ਦੇ ਆਧਾਰ ਤੇ ਹੋਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ