JALANDHAR WEATHER

ਸੂਏ 'ਚ ਪਾੜ ਪੈਣ ਕਾਰਨ ਕਈ ਏਕੜ ਫ਼ਸਲ ਤਬਾਹ

ਸੁਨਾਮ ਊਧਮ ਸਿੰਘ ਵਾਲਾ, 27 ਜੂਨ (ਸਰਬਜੀਤ ਸਿੰਘ ਧਾਲੀਵਾਲ)- ਸੂਲਰ ਘਰਾਟ ਨਹਿਰ 'ਚੋਂ ਆ ਰਹੇ ਖਡਿਆਲ ਸੂਏ ਵਿਚ ਸੁਨਾਮ ਤੇ ਬਖਸ਼ੀਵਾਲ ਨੇੜੇ ਪਾੜ ਪੈਣ ਕਾਰਨ ਕਈ ਏਕੜ ਝੋਨੇ ਦੀ ਫਸਲ ਤਬਾਹ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਅੱਜ ਪਏ ਭਰਵੇਂ ਮੀਂਹ ਕਾਰਨ ਅਤੇ ਵਿਭਾਗ ਵਲੋਂ ਵੱਧ ਪਾਣੀ ਛੱਡਣ ਕਾਰਨ ਓਵਰ ਫਲੋਅ ਹੋਣ ਨਾਲ ਸੂਏ 'ਚ ਸੁਨਾਮ ਨੇੜੇ ਪਾੜ ਪੈ ਗਿਆ। ਜਿਸ ਕਾਰਨ ਕਰੀਬ 10 ਏਕੜ ਝੋਨੇ ਅਤੇ ਮੱਕੀ ਦੀ ਫ਼ਸਲ ਖ਼ਰਾਬ ਹੋ ਗਈ। ਪਤਾ ਲੱਗਦਿਆਂ ਹੀ ਨੇੜਲੇ ਖੇਤਾਂ ਵਾਲੇ ਕਿਸਾਨਾਂ ਵਲੋਂ ਇਕੱਠੇ ਹੋ ਕੇ ਮਿੱਟੀ ਦੀਆਂ ਬੋਰੀਆਂ ਨਾਲ ਕਾਫੀ ਮੁਸ਼ੱਕਤ ਦੇ ਬਾਅਦ ਸੂਏ ਦਾ ਪਾੜ ਪੂਰਿਆ ਗਿਆ ਪਰ ਮੌਕੇ ਤੇ ਨਾ ਹੀ ਕੋਈ ਪ੍ਰਸਾਸ਼ਨਿਕ ਅਧਿਕਾਰੀ ਜਾਂ ਮਹਿਕਮੇ ਦਾ ਅਧਿਕਾਰੀ ਪਹੁੰਚਿਆ। ਜਿਸ ਨੂੰ ਲੈ ਕੇ ਕਿਸਾਨਾਂ ਵਿਚ ਭਾਰੀ ਰੋਸ ਵੇਖਣ ਨੂੰ ਮਿਲਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ