JALANDHAR WEATHER

ਕੈਨੇਡਾ ਵਿਚ ਲਾਪਤਾ ਅੱਬੂਵਾਲ ਦੇ ਨੌਜਵਾਨ ਵਲੋਂ ਨਿਆਗਰਾ ਫਾਲਜ ਵਿਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਗੁਰੂਸਰ ਸੁਧਾਰ(ਜਗਰਾਉਂ), 27 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਕੈਨੇਡਾ ਪਿਛਲੇ ਵੀਰਵਾਰ ਤੋਂ ਭੇਦਭਰੀ ਹਾਲਤ ਅੰਦਰ ਲਾਪਤਾ ਹੋਏ ਪਿੰਡ ਅੱਬੂਵਾਲ ਦੇ 22 ਸਾਲ ਦੇ ਇਕਲੌਤੇ ਨੌਜਵਾਨ ਚਰਨਦੀਪ ਸਿੰਘ ਵਲੋਂ ਅਮਰੀਕਾ -ਕੈਨੇਡਾ ਸਰਹੱਦ 'ਤੇ ਸਥਿਤ ਨਿਆਗਰਾ ਫਾਲਜ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਚਰਨਦੀਪ ਸਿੰਘ ਪੁੱਤਰ ਜੋਰਾ ਸਿੰਘ ਪੜ੍ਹਾਈ ਦੇ ਵੀਜ਼ਾ ਉਪਰ ਮਹਿਜ ਦਸ ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ। ਲਾਪਤਾ ਨੌਜਵਾਨ ਚਰਨਦੀਪ ਸਿੰਘ, ਮਿ੍ਤਕ ਨੌਜਵਾਨ ਚਰਨਦੀਪ ਸਿੰਘ ਦੇ ਇਨੀਂ ਦਿਨੀਂ ਕੈਨੇਡਾ ਤੋਂ ਇੰਡੀਆ ਪਹੁੰਚੇ ਹੋਏ ਚਾਚਾ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਭਤੀਜੇ ਚਰਨਦੀਪ ਸਿੰਘ ਵਲੋਂ ਖ਼ੁਦਕੁਸ਼ੀ ਕਰ ਲਏ ਜਾਣ ਸੰਬੰਧੀ ਜਾਣਕਾਰੀ ਕੈਨੇਡੀਅਨ ਪੁਲਿਸ ਵਲੋਂ ਫ਼ੌਨ 'ਤੇ ਦਿੱਤੀ ਗਈ ਹੈ ਤੇ ਪੁਲਿਸ ਅਨੁਸਾਰ ਚਰਨਦੀਪ ਸਿੰਘ ਨੇ ਆਪਣਾ ਫ਼ੌਨ ਨਿਆਗਰਾ ਫਾਲਜ ਦੇ ਕੰਢੇ ਨੇੜੇ ਰੱਖ ਕੇ ਡੂੰਘੇ ਪਾਣੀ ਵਿਚ ਛਾਲ ਮਾਰ ਦਿੱਤੀ। ਪੁਲਿਸ ਅਨੁਸਾਰ ਅਜੇ ਲਾਸ਼ ਦੀ ਡੀ.ਐਨ.ਏ ਵਿਧੀ ਰਾਹੀਂ ਹੋਵੇਗੀ, ਕਿਉਂਕਿ ਨਿਆਗਰਾ ਫਾਲਜ ਵਿਚੋਂ ਇਸ ਵਕਫੇ ਦੌਰਾਨ ਕਈ ਮਿ੍ਤਕ ਦੇਹਾਂ ਮਿਲੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ