JALANDHAR WEATHER

ਅਜਨਾਲਾ ਨੇੜੇ ਨਹਿਰ ਚ ਪੈੜ ਪੈਣ ਕਾਰਨ ਕਿਸਾਨਾਂ ਦਾ ਹੋਇਆ ਵੱਡਾ ਨੁਕਸਾਨ

 ਅਜਨਾਲਾ, ਉਠੀਆਂ, 17 ਜੂਨ (ਗੁਰਪ੍ਰੀਤ ਸਿੰਘ ਢਿੱਲੋਂ/ਗੁਰਵਿੰਦਰ ਸਿੰਘ ਛੀਨਾ) - ਅਜਨਾਲਾ ਚੁਗਾਵਾਂ ਰੋਡ 'ਤੇ ਪਿੰਡ ਬੋਹਲੀਆਂ ਨਜ਼ਦੀਕ ਨਹਿਰ ਵਿਚ ਵੱਡਾ ਪਾੜ ਪੈਣ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਕਿਸਾਨ ਕਰਮਜੀਤ ਸਿੰਘ ਗੋਲਡੀ ਰਿਆੜ ਸਮੇਤ ਹੋਰਾਂ ਨੇ ਦੱਸਿਆ ਕਿ ਨਹਿਰ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਨਹਿਰ ਦੇ ਪੁਲ ਵਿਚ ਘਾਹ ਫੂਸ ਫਸ ਜਾਣ ਕਾਰਨ ਨਹਿਰ ਵਿਚ ਪਾੜ ਪਿਆ ਹੈ, ਜਿਸ ਕਾਰਨ ਕਿਸਾਨਾਂ ਦੀਆਂ ਪਨੀਰੀਆਂ ਤੇ ਹਰਾ ਚਾਰਾ ਖੁਰਾਬ ਹੋ ਗਿਆ ਹੈ ਤੇ ਕਈ ਬੋਰਾਂ ਵਿਚ ਵੀ ਪਾਣੀ ਪੈ ਗਿਆ। ਓਧਰ ਮੌਕੇ 'ਤੇ ਪਹੁੰਚੇ ਨਹਿਰੀ ਵਿਭਾਗ ਦੇ ਜੇ.ਈ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਲਦ ਹੀ ਮਿੱਟੀ ਦੇ ਤੋੜਿਆਂ ਨਾਲ ਨਹਿਰ ਦੇ ਪਾੜ ਨੂੰ ਪੂਰ ਦਿੱਤਾ ਜਾਵੇਗਾ ਤੇ ਪਿੱਛੋਂ ਪਾਣੀ ਵੀ ਘੱਟ ਕਰ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ