JALANDHAR WEATHER

ਸ਼੍ਰੋਮਣੀ ਅਕਾਲੀ ਦਲ ਇਕ ਵੱਡੀ ਪਾਰਟੀ, ਹਰੇਕ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਹੈ ਅਧਿਕਾਰ- ਸੋਹਣ ਸਿੰਘ ਠੰਡਲ

ਚੰਡੀਗੜ੍ਹ, 26 ਜੂਨ- ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਵਰਕਿੰਗ ਕਮੇਟੀ, ਕੋਰ ਕਮੇਟੀ, ਜ਼ਿਲ੍ਹਾ ਲੀਡਰਸ਼ਿਪ ਜਾਂ ਹਲਕਾ ਇੰਚਾਰਜ, ਹਰ ਕੋਈ ਮੀਟਿੰਗਾਂ ਕਰ ਰਿਹਾ ਹੈ ਅਤੇ ਲੋਕ ਸਭਾ ਦੇ ਨਤੀਜਿਆਂ ਬਾਰੇ ਬੈਠਕਾਂ ਕਰ ਰਿਹਾ ਹੈ ਅਤੇ ਨੀਤੀਆਂ ਤੈਅ ਕਰ ਰਿਹਾ ਹੈ। ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਇਕ ਵੱਡੀ ਪਾਰਟੀ ਹੈ ਤੇ ਹਰ ਕਿਸੇ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਉਸ ਬੈਠਕ ਵਿਚ (ਜਲੰਧਰ ਵਿੱਚ) ਪਾਰਟੀ ਦੇ ਵੱਡੇ ਨੇਤਾ ਵੀ ਮੌਜੂਦ ਸਨ ਅਤੇ ਕਿਸੇ ਦਾ ਵੀ ਅਸਤੀਫ਼ਾ ਲੈਣ ਦੀ ਇਕ ਵਿਵਸਥਾ ਹੈ ਤੇ ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬਾਹਰ ਜਾ ਕੇ ਸਰੇਆਮ ਪਾਰਟੀ ਦੀ ਤਸਵੀਰ ਖ਼ਰਾਬ ਕਰਨ ਦੀ ਬਜਾਏ ਉਨ੍ਹਾਂ ਨੂੰ ਪਾਰਟੀ ਦੇ ਅੰਦਰ ਹੀ ਆਪਣੀ ਗੱਲ ਰੱਖਣੀ ਚਾਹੀਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ