JALANDHAR WEATHER

ਨਹਿਰ 'ਚ ਰੁੜ੍ਹੇ ਤੀਜੇ ਬੱਚੇ ਦੀ ਵੀ ਮਿਲੀ ਲਾਸ਼

 ਚੋਗਾਵਾਂ , 17 ਜੂਨ (ਗੁਰਵਿੰਦਰ ਸਿੰਘ ਕਲਸੀ)- ਬੀਤੇ ਕੱਲ੍ਹ ਪਿੰਡ ਸਬਾਜ਼ਪੁਰਾ ਹਰਸਾ ਛੀਨਾ ਨਜ਼ਦੀਕ ਪੈਂਦੀ ਲਾਹੌਰ ਬ੍ਰਾਂਚ ਨਹਿਰ ਦੇ ਪਾਣੀ ਵਿਚ ਰੁੜ੍ਹੇ ਤੀਜੇ ਬੱਚੇ ਜਸਕਰਨ ਸਿੰਘ ਦੀ ਲਾਸ਼ ਵੀ ਬਰਾਮਦ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਬਾਜਪੁਰਾ ਵਿਖੇ ਇਕ ਧਾਰਮਿਕ ਸਮਾਗਮ ਵਿਚ ਸ਼ਿਰਕਤ ਕਰਨ ਅਤੇ ਅੱਤ ਦੀ ਗਰਮੀ ਦੌਰਾਨ ਲਾਹੌਰ ਬ੍ਰਾਂਚ ਨਹਿਰ ਵਿਚ ਨਹਾਉਣ ਸਮੇਂ ਤਿੰਨ ਬੱਚੇ ਪਾਣੀ ਵਿਚ ਰੁੜ੍ਹ ਗਏ ਸਨ। ਦੋ ਬੱਚਿਆਂ ਦੀਆਂ ਲਾਸ਼ਾਂ ਮਿਲ ਗਈਆਂ ਸਨ ਜਦਕਿ ਜਸਕਰਨ ਸਿੰਘ ਦੀ ਲਾਸ਼ ਦੀ ਭਾਲ ਗੋਤਾਖੋਰਾਂ ਵਲੋਂ ਜਾਰੀ ਸੀ। ਅੱਜ ਜਸਕਰਨ ਸਿੰਘ ਦਾ ਮ੍ਰਿਤਕ ਸਰੀਰ ਪਿੰਡ ਚਵਿੰਡਾ ਕਲਾਂ ਤੇ ਖ਼ੁਰਦ ਨਜ਼ਦੀਕ ਲਾਹੌਰ ਬਰਾਂਚ ਨਹਿਰ ਵਿਚੋਂ ਮਿਲਿਆ। ਪਿੰਡ ਵਾਸੀਆਂ ਦੀ ਮਦਦ ਨਾਲ ਜਸਕਰਨ ਸਿੰਘ ਦੇ ਮ੍ਰਿਤਕ ਸਰੀਰ ਨੂੰ ਨਹਿਰ ਵਿਚੋਂ ਬਾਹਰ ਕੱਢ ਕੇ ਪੁਲਿਸ ਨੂੰ ਸੌਂਪ ਦਿੱਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ