JALANDHAR WEATHER

ਚੋਣ ਕਮਿਸ਼ਨ ਦੇ ਕਾਰਡ ਨੂੰ ਪੁਲਿਸ ਨੇ ਮੰਨਣ ਤੋਂ ਕੀਤਾ ਇਨਕਾਰ

ਪਟਿਆਲਾ, 4 ਜੂਨ(ਮਨਦੀਪ ਸਿੰਘ ਖਰੌੜ ਕੁਲਬੀਰ ਸਿੰਘ ਧਾਲੀਵਾਲ )-ਐਸ.ਐਸ.ਟੀ ਨਗਰ ਪਟਿਆਲਾ ਦੇ ਪੋਲੋ ਟੈਕਨੀਕਲ ਲੜਕੀਆਂ ਦੇ ਕਾਲਜ ਵਿਚ ਪਟਿਆਲਾ ਲੋਕ ਸਭਾ ਹਲਕਾ ਦੀ ਵੋਟਾਂ ਦੀ ਗਿਣਤੀ ਹੋ ਰਹੀ ਹੋ ਹੈ।ਇਸ ਦੌਰਾਨ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮਾਂ ਵਲੋਂ ਪੱਤਰਕਾਰਾਂ ਨੂੰ ਵੋਟਿੰਗ ਗਿਣਤੀ ਕੇਂਦਰ 'ਚ ਆਉਣ ਜਾਣ ਲਈ ਚੋਣ ਕਮਿਸ਼ਨ ਵਲੋਂ ਗਿਣਤੀ ਕੇਂਦਰ 'ਚ ਦਾਖ਼ਲ ਦੇਣ ਸੰਬੰਧੀ ਦਿੱਤੇ ਕਾਰਡ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।ਜਦੋਂ ਪੱਤਰਕਾਰਾਂ ਨੂੰ ਪਟਿਆਲਾ ਦੇ ਪੋਲੀਟੈਕਨਿਕਲ ਵੋਟਿੰਗ ਚੋ ਚੋਣ ਕੇਂਦਰ 'ਚ ਪੁਲਿਸ ਮੁਲਾਜ਼ਮਾਂ ਨੇ ਦੋ ਵਾਰ ਜਾਣ ਉੱਤੇ ਦਾਖ਼ਲ ਨਹੀਂ ਹੋਣ ਦਿੱਤਾ । ਬਾਅਦ ਵਿਚ ਮੌਕੇ ਤੇ ਮੌਜੂਦ ਉਥੋਂ ਦੇ ਨੋਡਲ ਅਫ਼ਸਰ ਨੇ ਉਨ੍ਹਾਂ ਕਾਰਡ ਪੁਲਿਸ ਨੂੰ ਦੁਬਾਰਾ ਦਿਖਾ ਕੇ ਪੱਤਰਕਾਰਾਂ ਨੂੰ ਐਂਟਰ ਕਰਾਇਆ ਤੇ ਇਸ ਦੌਰਾਨ ਪੁਲਿਸ ਵਾਲਾ ਦਾ ਵਰਤਾਰਾ ਬਹੁਤ ਹੀ ਬਦਤਮੀਜੀ ਵਾਲਾ ਸੀ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਚੋਣ ਕਮਿਸ਼ਨ ਦੇ ਕਿਸੇ ਕਾਰਡ ਨੂੰ ਨਹੀਂ ਮੰਨਦੇ ਅਸੀਂ ਤਾਂ ਸਿਰਫ਼ ਜਿਵੇਂ ਸਾਨੂੰ ਹੁਕਮ ਹੋਇਆ ਉਵੇਂ ਹੀ ਕਰਾਂਗੇ। ਜੇਕਰ ਚੋਣ ਕਮਿਸ਼ਨ ਦੇ ਕਾਰਡ ਪੁਲਿਸ ਨੇ ਮੰਨਣੇ ਹੀ ਨਹੀਂ ਤਾਂ ਇਨ੍ਹਾਂ ਨੂੰ ਪੱਤਰਕਾਰਾਂ ਨੂੰ ਦੇਣ ਦਾ ਮਤਲਬ ਕੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ