JALANDHAR WEATHER

ਗਰਮੀ ਤੋਂ ਡਰਦੇ ਲੋਕ ਸਵੇਰੇ ਹੀ ਪੋਲਿੰਗ ਸਟੇਸ਼ਨਾਂ 'ਤੇ ਪੁੱਜੇ

ਤਪਾ ਮੰਡੀ,1 ਜੂਨ (ਪ੍ਰਵੀਨ ਗਰਗ)-ਪੰਜਾਬ ਦੇ ਵਿਚ ਅੱਜ 13 ਸੀਟਾਂ ਲਈ ਵੋਟਾਂ ਪਈਆਂ ਅਤੇ ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ ਸ਼ੁਰੂ ਹੋ ਗਿਆ ਸੀ। ਲੋਕ ਗਰਮੀ ਤੋਂ ਡਰਦੇ ਹੋਏ ਸਵੇਰੇ ਹੀ ਆਪਣੀ ਵੋਟ ਪਾਉਣ ਲਈ ਵੋਟ ਕੇਂਦਰਾਂ 'ਤੇ ਪੁੱਜ ਗਏ। ਵੱਖ-ਵੱਖ ਰਾਜਨੀਤਕ ਪਾਰਟੀਆਂ ਵਲੋਂ ਪੋਲਿੰਗ ਬੂਥ ਤੋਂ ਕੁਝ ਦੂਰੀ 'ਤੇ ਆਪੋ-ਆਪਣੇ ਸਟਾਲ ਲਗਾਏ ਗਏ। ਜਿਨ੍ਹਾਂ ਵਿਚ ਵੋਟਰਾਂ ਦੀ ਮਦਦ ਕਰਨ ਦੇ ਲਈ ਉਨ੍ਹਾਂ ਨੂੰ ਬੂਥ ਨੰਬਰ ਦੱਸਿਆ ਜਾ ਰਿਹਾ ਸੀ ਅਤੇ ਬਜ਼ੁਰਗਾਂ ਦੇ ਲਈ ਪੋਲਿੰਗ ਬੂਥ ਤੱਕ ਪਹੁੰਚਾਉਣ ਦਾ ਵੀ ਇੰਤਜਾਮ ਕੀਤਾ ਗਿਆ ਸੀ । ਪੋਲਿੰਗ ਬੂਥਾਂ 'ਤੇ ਗਰਮੀ ਨੂੰ ਵੇਖਦੇ ਹੋਏ ਵਧੀਆ ਪ੍ਰਬੰਧ ਕੀਤਾ ਹੋਇਆ ਸੀ। ਲੋਕਾਂ ਦੇ ਪਾਣੀ ਤੇ ਬੈਠਣ ਦਾ ਪ੍ਰਬੰਧ ਟੈਂਟ ਲਗਾ ਕੇ ਕੀਤਾ ਹੋਇਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ