15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਮਨਿਆਰੀ ਦੀ ਦੁਕਾਨ ਦੀ ਛੱਤ ਦਾ ਕੁਝ ਹਿੱਸਾ ਡਿੱਗਿਆ, ਐਕਟਿਵਾ ਨੁਕਸਾਨੀ

ਕਪੂਰਥਲਾ, 14 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਅੰਮਿ੍ਤ ਬਾਜ਼ਾਰ ਵਿਖੇ ਲਗਭਗ 50 ਸਾਲ ਪੁਰਾਣੀ ਇਕ ਮਨਿਆਰੀ ਦੀ ਦੁਕਾਨ ਦਾ ਅਚਾਨਕ ਲੈਂਟਰ ਡਿੱਗਣ ਕਾਰਨ ਦੁਕਾਨ ਦੇ ਬਾਹਰ ਖੜੀ ਐਕਟਿਵਾ ਸਕੂਟਰੀ ਬੁਰੀ ਤਰ੍ਹਾਂ ਨੁਕਸਾਨੀ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਦੁਕਾਨ ਦੇ ਮਾਲਕ ਚਰਨਜੀਤ ਸਿੰਘ ਜਿਨ੍ਹਾਂ ਦਾ ਘਰ ਵੀ ਵਿਚ ਹੀ ਹੈ, ਵਲੋਂ ਪਿਛਲਾ ਕੁੱਝ ਹਿੱਸਾ ਪੁਰਾਣਾ ਹੋਣ ਕਰਕੇ ਢਾਹਿਆ ਜਾ ਰਿਹਾ ਸੀ ਤਾਂ ਅਚਾਨਕ ਦੁਕਾਨ ਦਾ ਅਗਲਾ ਹਿੱਸੇ ਦਾ ਲੈਂਟਰ ਸੜਕ ਵਾਲੇ ਪਾਸੇ ਡਿੱਗ ਪਿਆ | ਗਨੀਮਤ ਇਹ ਰਹੀ ਕਿ ਉਸ ਸਮੇਂ ਦੁਕਾਨ ਵਿਚ ਕੋਈ ਨਹੀਂ ਸੀ, ਸਿਰਫ ਦੁਕਾਨ ਦੇ ਬਾਹਰ ਉਨ੍ਹਾਂ ਦੀ ਐਕਟਿਵਾ ਖੜੀ ਸੀ ਜੋ ਕਿ ਮਲਬੇ ਹੇਠਾਂ ਦੱਬੀ ਗਈ | ਮਕਾਨ ਮਾਲਕ ਵਲੋਂ ਇਸ ਦਾ ਕਾਰਨ ਦੁਕਾਨ ਹੇਠਾਂ ਲੰਘਦੀ ਨਾਲੀ ਵਿਚ ਖੜੇ ਪਾਣੀ ਨੂੰ ਦੱਸਿਆ ਜਾ ਰਿਹਾ ਹੈ | ਦੁਕਾਨਦਾਰ ਦੇ ਗੁਆਂਢੀ ਸੰਤੋਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਵੀ ਨਾਲ ਦੁਕਾਨ ਲੱਗਦੀ ਹੈ ਤੇ ਗੁਆਂਢੀਆਂ ਵਲੋਂ ਦੁਕਾਨ ਦੀ ਮੁਰੰਮਤ ਕਰਵਾਈ ਜਾ ਰਹੀ ਸੀ ਤਾਂ ਅਚਾਨਕ ਉਨ੍ਹਾਂ ਦੀ ਦੁਕਾਨ ਦਾ ਲੈਂਟਰ ਡਿੱਗ ਪਿਆ ਜਿਸ ਕਾਰਨ ਉਸ ਦੀ ਦੁਕਾਨ ਦੀ ਛੱਤ ਵੀ ਹਿੱਲ ਗਈ | ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ |

ਅਜੀਤ ਡੈਸਕ 15-10-2026

ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਨੂੰ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਵਾਰਿਸ ਪੰਜਾਬ ਨੇ ਕੀਤਾ ਡੀ.ਸੀ. ਚੌਕ ਜਾਮ ਅਗਲੀ ਖ਼ਬਰ ਸੱਜਣ ਸਿੰਘ ਚੀਮਾ ਨੇ ਮਨੀਸ਼ ਸਿਸੋਦੀਆ ਨਾਲ ਹਲਕੇ ਦੀ ਰਾਜਨੀਤਕ ਸਥਿਤੀ ਬਾਰੇ ਕੀਤੀ ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।