ਭੁਲੱਥ, 13 ਅਕਤੂਬਰ (ਮਨਜੀਤ ਸਿੰਘ ਰਤਨ)-ਜੇ.ਐਮ.ਡੀ. ਸੇਵਾਦਾਰ ਪਰਿਵਾਰ ਭੁਲੱਥ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਅਧਿਆਤਮਿਕ ਅਤੇ ਰੂਹਾਨੀ ਸਮਾਗਮ ‘ਨੂਰ ਜੋਤਾਂ ਵਾਲੀ-2026’ ਦੀ ਲੜੀ ਤਹਿਤ ਧਾਰਮਿਕ ਸਮਾਗਮਾਂ ਦਾ ਆਗਾਜ਼ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਗਿਆ | 15 ਅਕਤੂਬਰ ਤੋਂ 20 ਅਕਤੂਬਰ ਤੱਕ ਚੱਲਣ ਵਾਲੇ ਇਸ ਰੂਹਾਨੀ ਸਮਾਗਮ ਨੂੰ ਲੈ ਕੇ ਸੰਗਤਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਅੱਸੂ ਦੇ ਨਵਰਾਤਰਿਆਂ ਨੂੰ ਮੁੱਖ ਰੱਖਦਿਆਂ ਪਹਿਲੇ ਨਵਰਾਤਰੇ ਮੌਕੇ ਅਖੰਡ ਜੋਤ ਦਾ ਪ੍ਰਕਾਸ਼ ਕੀਤਾ ਗਿਆ | ਇਸ ਮੌਕੇ ਸੰਗਤਾਂ ਨੇ ਸ਼ਰਧਾ ਭਾਵਨਾ ਨਾਲ ਮਾਤਾ ਰਾਣੀ ਦਾ ਸਿਮਰਨ ਕੀਤਾ ਅਤੇ ਸਮਾਗਮ ਦੀ ਸਫ਼ਲਤਾ ਲਈ ਅਰਦਾਸ ਕੀਤੀ | ਸਮਾਗਮ ਦੀ ਰਵਾਇਤ ਅਨੁਸਾਰ ਸ਼ਾਮ ਸਮੇਂ ਸ਼੍ਰੀ ਮਾਂ ਦੀ ਪਾਲਕੀ ਫੇਰੀ ਕੱਢੀ ਗਈ | ਪਾਲਕੀ ਫੇਰੀ ਦੌਰਾਨ ਸੰਗਤਾਂ ’ਚ ਵਿਸ਼ੇਸ਼ ਉਤਸ਼ਾਹ ਅਤੇ ਸ਼ਰਧਾ ਦੇਖਣ ਨੂੰ ਮਿਲੀ | ਤਿੰਨ ਦਿਨ ਚੱਲਣ ਵਾਲੀ ਇਸ ਪਾਲਕੀ ਫੇਰੀ ਵਿੱਚ ਸ਼ਾਮਲ ਹੋਣ ਲਈ ਸ਼ਰਧਾਲੂਆਂ ਵਿੱਚ ਕਾਫ਼ੀ ਉਤਸੁਕਤਾ ਹੈ | ਜੇ.ਐਮ.ਡੀ. ਸੇਵਾਦਾਰ ਪਰਿਵਾਰ ਦੇ ਮੈਂਬਰਾਂ ਅਤੇ ਸੇਵਾਦਾਰਾਂ ਵਲੋਂ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਲਗਾਤਾਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ | ਰੋਜ਼ਾਨਾ ਵੱਡੀ ਗਿਣਤੀ ਵਿੱਚ ਸੰਗਤਾਂ ਸੇਵਾ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ |