26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਵਿਧਵਾ ਔਰਤ ਤੇ ਉਸ ਦੇ 13 ਸਾਲ ਦੇ ਬੱਚੇ ਦੀ ਕੁੱਟਮਾਰ

ਭੁਲੱਥ, 25 ਅਗਸਤ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਸੁਨੀਤਾ ਪਤਨੀ ਲੇਟ ਗੁਰਹਰਪ੍ਰੀਤ ਤੇ ਉਸ ਦੇ 13 ਸਾਲ ਦੇ ਬੱਚੇ ਪਿ੍ੰਸ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਦਿੰਦੇ ਹੋਏ ਪੀੜਤ ਸੁਨੀਤਾ ਨੇ ਦੱਸਿਆ ਕਿ ਬੀਤੀ ਸ਼ਾਮ ਮੇਰਾ ਬੇਟਾ ਪਿ੍ੰਸ ਰੋਂਦਾ ਹੋਇਆ ਘਰ ਆਇਆ, ਮੇਰੇ ਪੁੱਛਣ ‘ਤੇ ਉਸ ਨੇ ਦੱਸਿਆ ਕਿ ਆਸ਼ੂ ਪੁੱਤਰ ਪਿੰਦੂ ਨੇ ਮੇਰੇ ਕੰਨ ‘ਤੇ ਚਪੇੜ ਮਾਰੀ ਹੈ, ਮੈ ਆਪਣੇ ਬੇਟੇ ਨਾਲ ਆਪਣੇ ਦਰਵਾਜੇ ਵਿਚ ਹੀ ਖੜ੍ਹੀ ਸੀ ਕਿ ਪਿੰਦੂ, ਉਸ ਦਾ ਬੇਟਾ ਆਸ਼ੂ ਪਤਨੀ ਸੋਨੀਆ ਅਤੇ ਪਿੰਦੂ ਦੀ ਭੈਣ ਪੰਮੀ ਚੌਕ ਵਿਚ ਖੜਕੇ ਮੈਨੂੰ ਗਾਲੀ ਗਲੋਚ ਕਰਨ ਲੱਗੇ ਅਤੇ ਮੇਰੇ ਘਰ ਹਮਲਾ ਕਰਕੇ ਮੇਰੀ ਅਤੇ ਮੇਰੇ ਲੜਕੇ ਦੀ ਕੁੱਟਮਾਰ ਕਰਕੇ ਸਾਨੂੰ ਜਖ਼ਮੀ ਕਰ ਦਿੱਤਾ | ਇਸ ਸਬੰਧੀ ਉਨ੍ਹਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਕਤ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ |

ਸਿਵਲ ਹਸਪਤਾਲ ਭੁਲੱਥ ਵਿਚ ਜ਼ੇਰੇ ਇਲਾਜ ਸੁਨੀਤਾ | ਤਸਵੀਰ. ਮੇਹਰ ਚੰਦ ਸਿੱਧੂ 26-08-2026
ਭੁਲੱਥ, 25 ਅਗਸਤ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਸੁਨੀਤਾ ਪਤਨੀ ਲੇਟ ਗੁਰਹਰਪ੍ਰੀਤ ਤੇ ਉਸ ਦੇ 13 ਸਾਲ ਦੇ ਬੱਚੇ ਪਿ੍ੰਸ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਦਿੰਦੇ ਹੋਏ ਪੀੜਤ ਸੁਨੀਤਾ ਨੇ ਦੱਸਿਆ ਕਿ ਬੀਤੀ ਸ਼ਾਮ ਮੇਰਾ ਬੇਟਾ ਪਿ੍ੰਸ ਰੋਂਦਾ ਹੋਇਆ ਘਰ ਆਇਆ, ਮੇਰੇ ਪੁੱਛਣ ‘ਤੇ ਉਸ ਨੇ ਦੱਸਿਆ ਕਿ ਆਸ਼ੂ ਪੁੱਤਰ ਪਿੰਦੂ ਨੇ ਮੇਰੇ ਕੰਨ ‘ਤੇ ਚਪੇੜ ਮਾਰੀ ਹੈ, ਮੈ ਆਪਣੇ ਬੇਟੇ ਨਾਲ ਆਪਣੇ ਦਰਵਾਜੇ ਵਿਚ ਹੀ ਖੜ੍ਹੀ ਸੀ ਕਿ ਪਿੰਦੂ, ਉਸ ਦਾ ਬੇਟਾ ਆਸ਼ੂ ਪਤਨੀ ਸੋਨੀਆ ਅਤੇ ਪਿੰਦੂ ਦੀ ਭੈਣ ਪੰਮੀ ਚੌਕ ਵਿਚ ਖੜਕੇ ਮੈਨੂੰ ਗਾਲੀ ਗਲੋਚ ਕਰਨ ਲੱਗੇ ਅਤੇ ਮੇਰੇ ਘਰ ਹਮਲਾ ਕਰਕੇ ਮੇਰੀ ਅਤੇ ਮੇਰੇ ਲੜਕੇ ਦੀ ਕੁੱਟਮਾਰ ਕਰਕੇ ਸਾਨੂੰ ਜਖ਼ਮੀ ਕਰ ਦਿੱਤਾ | ਇਸ ਸਬੰਧੀ ਉਨ੍ਹਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਕਤ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ |
ਪਿਛਲੀ ਖ਼ਬਰ ਮਾਤਾ ਮਨਜੀਤ ਕੌਰ ਸੰਧੂ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਸਾਂਝਾਂ ਅਧਿਆਪਕ ਮੋਰਚਾ ਕਪੂਰਥਲਾ ਵਲੋਂ ਕੱਲ੍ਹ ਦੇ ਮਹਾਂ ਬੰਦ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।