02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸਿਵਲ ਹਸਪਤਾਲ ਫਗਵਾਡ਼ਾ ਵਿਖੇ ਵਿਸ਼ਵ ਸਟਰੋਕ ਦਿਵਸ ਸੰਬੰਧੀ ਜਾਗਰੂਕ ਕੀਤਾ ਸਟ੍ਰੋਕ ਦਾ ਮੁੱਖ ਕਾਰਨ ਹਾਈ ਬੀ ਪੀ : ਡਾ ਦਰਸ਼ਨ ਬੱਧਨ

ਫਗਵਾਡ਼ਾ, 1 ਨਵੰਬਰ (ਹਰਜੋਤ ਸਿੰਘ ਚਾਨਾ)-ਵਿਸ਼ਵ ਸਟਰੋਕ ਦਿਵਸ ਸਬੰਧੀ ਸਿਵਲ ਹਸਪਤਾਲ ਫਗਵਾਡ਼ਾ ਦੇ ਸੈਮੀਨਾਰ ਰੂਮ ਵਿਖੇ ਹਸਪਤਾਲ ਵਿਖੇ ਆਏ ਮਰੀਜ਼ਾਂ ਨੂੰ ਸਟ੍ਰੋਕ ਸੰਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਸਿਵਲ ਹਸਪਤਾਲ ਫਗਵਾਡ਼ਾ ਦੇ ਮੈਡੀਕਲ ਸਪੈਸ਼ਲਿਸਟ ਡਾ.

ਅਜੀਤ ਡੈਸਕ 02-11-2026
ਫਗਵਾਡ਼ਾ, 1 ਨਵੰਬਰ (ਹਰਜੋਤ ਸਿੰਘ ਚਾਨਾ)-ਵਿਸ਼ਵ ਸਟਰੋਕ ਦਿਵਸ ਸਬੰਧੀ ਸਿਵਲ ਹਸਪਤਾਲ ਫਗਵਾਡ਼ਾ ਦੇ ਸੈਮੀਨਾਰ ਰੂਮ ਵਿਖੇ ਹਸਪਤਾਲ ਵਿਖੇ ਆਏ ਮਰੀਜ਼ਾਂ ਨੂੰ ਸਟ੍ਰੋਕ ਸੰਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਸਿਵਲ ਹਸਪਤਾਲ ਫਗਵਾਡ਼ਾ ਦੇ ਮੈਡੀਕਲ ਸਪੈਸ਼ਲਿਸਟ ਡਾ. ਦਰਸ਼ਨ ਬੱਧਨ ਨੇ ਕਿਹਾ ਕਿ ਸਟਰੋਕ ਯਾਨੀ ਕਿ ਅਧਰੰਗ ਦੇ ਦੌਰੇ ਕਾਰਨ ਇਨਸਾਨ ਦੇ ਸਰੀਰ ਦਾ ਕੋਈ ਹਿੱਸਾ ਮਾਰਿਆ ਜਾ ਸਕਦਾ ਹੈ ਜਾਂ ਉਸ ਦੀ ਮੌਤ ਵੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਟਰੋਕ ਦਾ ਦੌਰਾ ਹਾਈ ਬਲੱਡ ਪੈ੍ਰਸ਼ਰ ਕਾਰਨ ਹੁੰਦਾ ਹੈ ਇਸ ਲਈ ਜ਼ਰੂਰੀ ਹੈ ਬੀ.ਪੀ. ਨੂੰ ਕੰਟਰੋਲ ’ਚ ਰੱਖਿਆ ਜਾਵੇ ਤੇ ਸਮੇਂ ਸਮੇਂ ਤੇ ਬੀ.ਪੀ. ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ, ਜੇ ਉੱਚ ਬੀ.ਪੀ. ਹੋਵੇ ਤਾਂ ਡਾਕਟਰ ਦੀ ਸਲਾਹ ਨਾਲ ਦਵਾਈ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉੱਚ ਹਾਈ ਬਲੱਡ ਪੈ੍ਸ਼ਰ ਨੂੰ ਕੰਟਰੋਲ ਕਰਨ ਲਈ ਜੀਵਨ ਸ਼ੈਲੀ ’ਚ ਬਦਲਾਓ ਲਿਆਉਂਦਿਆਂ ਤਲੀਆਂ ਤੇ ਚਰਬੀ ਭਰਪੂਰ ਖਾਣ ਵਾਲੀਆਂ ਚੀਜ਼ਾਂ ਜਿਵੇਂ ਫਾਸਟ ਫੂਡ, ਜ਼ਿਆਦਾ ਨਮਕ ਵਾਲੀਆ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਕਸਰਤ ਨੂੰ ਰੋਜ਼ਾਨਾ ਦੀਆਂ ਗਤੀਵਿਧੀਆਂ ਵਿਚ ਸ਼ਾਮਿਲ ਕਰਨ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਕਲ ਵੱਧ ਰਿਹਾ ਤਣਾਅ ਵੀ ਉੱਚ ਬੀ ਪੀ ਦਾ ਮੁੱਖ ਕਾਰਨ ਬਣਦਾ ਹੈ। ਇਸ ਲਈ ਆਪਣੇ ਆਪ ਨੂੰ ਤਣਾਅ ਤੋਂ ਮੁਕਤ ਰੱਖਣ ਲਈ ਯੋਗਾ, ਮੈਡੀਟੇਸ਼ਨ ਤੇ ਧਾਰਮਿਕ ਗਤੀਵਿਧੀਆਂ ਨੂੰ ਵੀ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਸਮੇਂ ਕਿਰਨ, ਗੁਰਚਰਨ ਸਿੰਘ, ਗਗਨਦੀਪ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਾਨਾ ਤਲਵੰਡੀ ਵਿਖੇ ਮੀਟਿੰਗ ਅਗਲੀ ਖ਼ਬਰ ਵਿਅਕਤੀ ਦੀ ਕੁੱਟਮਾਰ ਕਰਨ ਸੰਬੰਧੀ 2 ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।