02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਆਰ.ਸੀ.ਐਫ. ਦੇ ਸ਼ੈੱਲ ਅਸੈਂਬਲੀ ਦੇ ਵਰਕਰਾਂ ਵਲੋਂ ਸੀਨੀਅਰ ਟੈਕਨੀਸ਼ੀਅਨ ਹਰਦਿਆਲ ਸਿੰਘ ਸੰਧੂ ਨੂੰ ਵਿਦਾਇਗੀ ਪਾਰਟੀ

ਤਲਵੰਡੀ ਚੌਧਰੀਆਂ, 1 ਨਵੰਬਰ (ਪਰਸਨ ਲਾਲ ਭੋਲਾ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਦੇ ਸ਼ੈੱਲ ਅਸੈਂਬਲੀ ਦੇ ਸੀਨੀਅਰ ਟੈਕਨੀਸ਼ੀਅਨ ਹਰਦਿਆਲ ਸਿੰਘ ਸੰਧੂ ਨੂੰ 31 ਅਕਤੂਬਰ ਨੂੰ 35 ਸਾਲ ਦੀ ਸੇਵਾ ਕਰਨ ਉਪਰੰਤ ਉਨ੍ਹਾਂ ਨੂੰ ਰੇਲ ਕੋਚ ਫ਼ੈਕਟਰੀ ਦੇ ਸ਼ੈੱਲ ਅਸੈਂਬਲੀ ਦੇ ਸਮੂਹ ਵਰਕਰਾਂ ਵਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ’ਤੇ ਜੀ.

ਅਜੀਤ ਡੈਸਕ 02-11-2026
ਤਲਵੰਡੀ ਚੌਧਰੀਆਂ, 1 ਨਵੰਬਰ (ਪਰਸਨ ਲਾਲ ਭੋਲਾ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਦੇ ਸ਼ੈੱਲ ਅਸੈਂਬਲੀ ਦੇ ਸੀਨੀਅਰ ਟੈਕਨੀਸ਼ੀਅਨ ਹਰਦਿਆਲ ਸਿੰਘ ਸੰਧੂ ਨੂੰ 31 ਅਕਤੂਬਰ ਨੂੰ 35 ਸਾਲ ਦੀ ਸੇਵਾ ਕਰਨ ਉਪਰੰਤ ਉਨ੍ਹਾਂ ਨੂੰ ਰੇਲ ਕੋਚ ਫ਼ੈਕਟਰੀ ਦੇ ਸ਼ੈੱਲ ਅਸੈਂਬਲੀ ਦੇ ਸਮੂਹ ਵਰਕਰਾਂ ਵਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ’ਤੇ ਜੀ.ਐਮ. ਅਜੇ ਨੰਦਨ, ਐਸ.ਪੀ.ਓ. ਸ੍ਰੀ ਗਿਰਦਰ ਜੀ ਤੇ ਸੀ.ਐਮ.ਈ. ਰਵੀ ਕੁਮਾਰ ਵਲੋਂ ਹਰਦਿਆਲ ਸਿੰਘ ਦੀ ਵਿਭਾਗ ’ਚ ਕੀਤੀ ਸੇਵਾ ਦੀ ਸ਼ਲਾਘਾ ਕੀਤੀ। ਅਫ਼ਸਰ ਸਾਹਿਬਾਨ ਨੇ ਕਿਹਾ ਕਿ ਹਰਦਿਆਲ ਸਿੰਘ ਨੇ ਵਿਭਾਗ ਵਿਚ 35 ਸਾਲ ਇਮਾਨਦਾਰੀ ਤੇ ਦਿਲੋਂ ਸੇਵਾ ਕੀਤੀ। ਇਹੀ ਕਾਰਨ ਹੈ ਕਿ ਅੱਜ ਉਹ ਬੇਦਾਗ਼ ਤੇ ਨਿਰਵਿਘਨ ਰੇਲ ਕੋਚ ਫ਼ੈਕਟਰੀ ਦੇ ਕਪੂਰਥਲਾ ਦੇ ਸ਼ੈੱਲ ਅਸੈਂਬਲੀ ’ਚੋ ਬਤੌਰ ਸੀਨੀਅਰ ਟੈਕਨੀਸ਼ੀਅਨ ਸੇਵਾ ਮੁਕਤ ਹੋ ਰਹੇ ਹਨ। ਇਸ ਮੌਕੇ ’ਤੇ ਜੀ.ਐਮ. ਅਜੇ ਨੰਦਨ, ਐਸ.ਪੀ.ਓ. ਸ਼੍ਰੀ ਗਿਰਦਰ ਜੀ, ਸੀ.ਐਮ. ਰਵੀ ਕੁਮਾਰ ਵਲੋਂ ਵਧਾਈ ਦਿੰਦੇ ਉਮਰ ਦਰਾਜ਼ ਤੇ ਤੰਦਰੁਸਤੀ ਦੀ ਕਾਮਨਾ ਕੀਤੀ ਤੇ ਮੈਂਮੈਟੋ ਨਾਲ ਸਨਮਾਨਿਤ ਕੀਤਾ। ਇਸ ਮੌਕੇ ’ਤੇ ਹਰਦਿਆਲ ਸਿੰਘ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਹਰਜੀਤ ਕੌਰ ਸੰਧੂ, ਹਰਜੀਤ ਸਿੰਘ ਲੱਭਾ, ਕੁਲਵੰਤ ਕੌਰ , ਨਵਪ੍ਰੀਤ ਸਿੰਘ ਸੰਧੂ, ਪੋਤਰਾ ਨਿਰਮਾਣ ਸੰਧੂ, ਆਸ਼ੂਪ੍ਰੀਤ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਪਿਛਲੀ ਖ਼ਬਰ ਕਾਰ ਤੇ ਕੰਬਾਈਨ ਦੀ ਟੱਕਰ ਵਿਚ ਤਿੰਨ ਔਰਤਾਂ ਸਮੇਤ ਚਾਰ ਵਿਅਕਤੀ ਜ਼ਖ਼ਮੀ ਅਗਲੀ ਖ਼ਬਰ ਲਾਸ ਏਂਜਲਸ ਇੰਟਰਨੈਸ਼ਨਲ ਸਕੂਲ ਬੇਗੋਵਾਲ ਦੇ ਵਿਦਿਆਰਥੀਆਂ ਨੇ ਖੇਡਾਂ ’ਚ ਮੱਲ੍ਹਾਂ ਮਾਰਦਿਆਂ ਗੋਲਡ ਮੈਡਲ ਹਾਸਿਲ ਕੀਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।