ਜ਼ਮੀਨ ਦਾ ਸੌਦਾ ਕਰਕੇ ਰਜਿਸਟਰੀ ਨਾ ਕਰਵਾਉਣ ਦੇ ਸਬੰਧ ’ਚ ਦੋ ਖ਼ਿਲਾਫ਼ ਕੇਸ ਦਰਜ
ਫਗਵਾੜਾ, 16 ਅਗਸਤ (ਹਰਜੋਤ ਸਿੰਘ ਚਾਨਾ)- ਪਲਾਟ ਦਾ ਸੌਦਾ ਕਰਕੇ ਰਜਿਸਟਰੀ ਨਾ ਕਰਵਾਉਣ ਦੇ ਸਬੰਧ ‘ਚ ਸਦਰ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਧਾਰਾ 318(4), 61 ਬੀਐਨਐਸ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਰੁਪਿੰਦਰ ਸਿੰਘ ਗਿੱਲ ਪੁੱਤਰ ਲਖਬੀਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਗਿਲਕੋ ਗਰੀਨਜ ਕਾਲੋਨੀ ਦਾ ਖੁਰਮਪੁਰ ਤੇ ਢੱਕ ਖੁਰਮਪੁਰ ਦਾ ਮਾਲਕ ਹੈ | ਉਸਦੀ ਕਾਲੋਨੀ ‘ਚ ਪਾਖਰ ਸਿੰਘ, ਹਰਦਿਆਲ ਸਿੰਘ, ਮਹਿੰਦਰ ਸਿੰਘ, ਅਵਤਾਰ ਕੌਰ, ਮਨਜੀਤ ਕੌਰ, ਰਣਜੀਤ ਕੌਰ, ਹਰਪ੍ਰੀਤ ਕੌਰ ਦੀ ਜ਼ਮੀਨ ਨਾਲ ਲੱਗਦੀ ਹੈ | ਪਾਖਰ ਸਿੰਘ ਨੇ ਖੁਦ ਤੇ ਇਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀ ਜ਼ਿੰਮੇਵਾਰੀ ਲੈਂਦੇ ਹੋਏ ਜ਼ਮੀਨ ਤਕਰੀਬਨ 18 ਕਨਾਲ ਨੂੰ ਵੇਚਣ ਦਾ ਇਕਰਾਰਨਾਮਾ ਕੀਤਾ | ਇਸ ਸਬੰਧੀ ਉਨ੍ਹਾਂ ਪਹਿਲਾ ਕੱਚੀ ਸਾਈ ਵੀ ਦੇ ਦਿੱਤੀ ਤੇ ਕੁੱਲ 15 ਲੱਖ ਰੁਪਏ ਬਿਆਨਾ ਪਾਖਰ ਸਿੰਘ ਨੂੰ ਦਿੱਤਾ ਗਿਆ ਸੀ ਪਰ ਪਾਖਰ ਸਿੰਘ ਤੇ ਉਸਦਾ ਜਵਾਈ ਕੁਲਦੀਪ ਸਿੰਘ ਸਾਡੇ ਵਾਰ ਵਾਰ ਕਹਿਣ ਤੇ ਵੀ ਪਾਖਰ ਸਿੰਘ ਰਜਿਸਟਰੀ ਨਹੀਂ ਕਰਵਾ ਰਿਹਾ ਤੇ ਇਹ ਸਾਨੂੰ ਧੋਖਾ ਦੇ ਰਹੇ ਹਨ |