07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਡਾ. ਮੀਨਾ ਸੇਠੀ ਨੇ ਇਨਰਵੀਲ੍ਹ ਕਲੱਬ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਅਜੀਤ ਡੈਸਕ 24-07-2026
aਕਪੂਰਥਲਾ, 23 ਜੁਲਾਈ (ਸਡਾਨਾ)-ਇਨਰਵੀਲ੍ਹ ਕਲੱਬ ਦੇ ਨਵੇਂ ਵਰ੍ਹੇ ਦੀ ਸ਼ੁਰੂਆਤ ਮੌਕੇ ਡਾ. ਮੀਨਾ ਸੇਠੀ ਨੇ ਕਲੱਬ ਦੇ ਪ੍ਰਧਾਨ ਵਜੋਂ ਆਪਣਾ ਅਹੁਦਾ ਸੰਭਾਲਿਆ | ਇਸ ਮੌਕੇ ਇਨਰਵੀਲ੍ਹ ਦੇ ਡਿਸਟਿ੍ਕਟ ਚੇਅਰਮੈਨ ਡਾ. ਜੈਸਮੀਨ ਕੌਰ ਗਿੱਲ ਤੇ ਸਾਬਕਾ ਇੰਟਰਨੈਸ਼ਨਲ ਡਾਇਰੈਕਟਰ ਡਾ. ਸੁਰਜੀਤ ਕੌਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਤੇ ਨਵਨਿਯੁਕਤ ਪ੍ਰਧਾਨ ਡਾ. ਮੀਨਾ ਸੇਠੀ ਨੂੰ ਕਾਲਰ ਪਹਿਨਾ ਕੇ ਉਨ੍ਹਾਂ ਦੇ ਨਵੇਂ ਵਰ੍ਹੇ ਦੀ ਸ਼ੁਰੂਆਤ ਕਰਵਾਈ | ਇਸ ਤੋਂ ਪਹਿਲਾਂ ਪਿਛਲੇ ਦੇ ਕੰਮਕਾਜ ਦੀ ਰਿਪੋਰਟ ਪੜ੍ਹੀ ਗਈ | ਉਪਰੰਤ ਪ੍ਰਧਾਨ ਮੀਨਾ ਸੇਠੀ ਨੇ ਹਾਜ਼ਰ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੇ ਇਕ ਸਾਲ ਦੇ ਪ੍ਰਧਾਨਗੀ ਦੇ ਕਾਰਜਕਾਲ ਦੌਰਾਨ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਸਮਾਜ ਸੇਵਾ ਦੇ ਕਾਰਜਾਂ ਨੂੰ ਪਹਿਲਾਂ ਦੀ ਤਰ੍ਹਾਂ ਜਾਰੀ ਰੱਖਣਗੇ | ਇਸ ਮੌਕੇ ਰੱਜਤਾ ਗੁਪਤਾ ਉਪ ਪ੍ਰਧਾਨ, ਕੁਲਜੀਤ ਕੌਰ ਨੇ ਸਕੱਤਰ, ਪੂਨਮ ਗੁਪਤਾ ਨੇ ਖ਼ਜ਼ਾਨਚੀ, ਮਧੂ ਵਾਲੀਆ ਨੇ ਆਈ.ਐਸ.ਓ. ਅਤੇ ਪ੍ਰੋ. ਹਰਸਿਮਰਨ ਕੌਰ ਸਡਾਨਾ ਨੇ ਕਲੱਬ ਦੇ ਸੰਪਾਦਕ ਵਜੋਂ ਆਪਣੇ ਅਹੁਦੇ ਸੰਭਾਲੇ | ਇਨਰਵੀਲ੍ਹ ਦੇ ਡਿਸਟਿ੍ਕਟ ਚੇਅਰਮੈਨ ਡਾ. ਜੈਸਮੀਨ ਕੌਰ ਗਿੱਲ ਅਤੇ ਡਾ. ਸੁਰਜੀਤ ਕੌਰ ਨੇ ਨਵੀਂ ਟੀਮ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਉਹ ਸਮਾਜ ਭਲਾਈ ਦੇ ਕਾਰਜਾਂ ਲਈ ਹਮੇਸ਼ਾ ਉਨ੍ਹਾਂ ਦਾ ਸਹਿਯੋਗ ਕਰਨਗੇ | ਇਸ ਮੌਕੇ ਸਾਬਕਾ ਡਿਸਟਿ੍ਕਟ ਚੇਅਰਮੈਨ ਸੋਨਿਕਾ ਗੁਪਤਾ, ਕਲੱਬ ਦੇ ਸਾਬਕਾ ਪ੍ਰਧਾਨ ਤੇ ਸਕੱਤਰ ਤੋਂ ਇਲਾਵਾ ਕਲੱਬ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਪਿਛਲੀ ਖ਼ਬਰ ਸਮਾਗਮ ਦੌਰਾਨ 70 ਲੋੜਵੰਦਾਂ ਨੂੰ ਰਾਸ਼ਨ ਤਕਸੀਮ ਕੀਤਾ ਅਗਲੀ ਖ਼ਬਰ ਦਿੱਲੀ ਪੁਲਿਸ ਵਲੋਂ ਰਾਹੁਲ ਗਾਂਧੀ ਤੇ ਹੋਰ ਕਾਂਗਰਸੀ ਆਗੂਆਂ ਨਾਲ ਕੀਤੀ ਧੱਕੇਸ਼ਾਹੀ ਸ਼ਰਮਨਾਕ ਕਾਰਵਾਈ- ਨਵਤੇਜ ਚੀਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।