ਲਤਾਨਪੁਰ ਲੋਧੀ, 14 ਜੁਲਾਈ (ਥਿੰਦ)- ਤੀਜ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿਚ 18 ਜੁਲਾਈ ਨੂੰ ਇੰਪੀਰੀਅਲ ਕੈਸਲ ਵਿਖੇ ‘ਮੇਗਾ ਤੀਜ ਪ੍ਰਦਰਸ਼ਨੀ’ ਦਾ ਸ਼ਾਨਦਾਰ ਆਯੋਜਨ ਕੀਤਾ ਜਾ ਰਿਹਾ ਹੈ | ਇਸ ਪ੍ਰਦਰਸ਼ਨੀ ਦਾ ਮਕਸਦ ਲੋਕਾਂ ਨੂੰ ਇੱਕੋ ਛੱਤ ਹੇਠ ਵੱਖ-ਵੱਖ ਤਰ੍ਹਾਂ ਦੀ ਖਰੀਦਦਾਰੀ, ਨਵੇਂ ਫੈਸ਼ਨ ਟਰੈਂਡ ਅਤੇ ਮਨੋਰੰਜਨ ਦਾ ਵਿਲੱਖਣ ਅਨੁਭਵ ਮੁਹੱਈਆ ਕਰਵਾਉਣਾ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਪ੍ਰਦਰਸ਼ਨੀ ਵਿਚ 20 ਤੋਂ ਵੱਧ ਸਟਾਲ ਲਗਾਏ ਜਾਣਗੇ, ਜਿੱਥੇ ਪੰਜਾਬੀ ਰਵਾਇਤੀ ਅਤੇ ਆਧੁਨਿਕ ਫੈਸ਼ਨ ਨਾਲ ਜੁੜੇ ਉਤਪਾਦ ਉਪਲਬਧ ਹੋਣਗੇ | ਇਨ੍ਹਾਂ ਵਿਚ ਪੰਜਾਬੀ ਜੁੱਤੀਆਂ, ਰੈਡੀਮੇਡ ਸੂਟ, ਡਿਜ਼ਾਈਨਰ ਡਰੈੱਸਾਂ, ਬੰਗਾਲੀ ਸਾੜੀਆਂ, ਫੈਂਸੀ ਜਿਊਲਰੀ, ਹੋਮ ਡੈਕੋਰ ਦਾ ਸਮਾਨ, ਬੱਚਿਆਂ ਦੇ ਖਿਡੌਣੇ, ਕਾਸਮੈਟਿਕਸ ਅਤੇ ਹੋਰ ਘਰੇਲੂ ਵਰਤੋਂ ਦੀਆਂ ਵਸਤਾਂ ਸ਼ਾਮਲ ਹੋਣਗੀਆਂ| ਇਸ ਦੇ ਨਾਲ ਹੀ ਪਹਿਲੇ 20 ਗਾਹਕਾਂ ਨੂੰ ਆਕਰਸ਼ਕ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਇਹ ਪ੍ਰਦਰਸ਼ਨੀ ਸਵੇਰੇ 9:00 ਵਜੇ ਤੋਂ ਸ਼ਾਮ 7:00 ਵਜੇ ਤੱਕ ਚੱਲੇਗੀ | ਆਯੋਜਕਾਂ ਨੇ ਇਲਾਕੇ ਦੇ ਲੋਕਾਂ, ਖਾਸ ਕਰਕੇ ਮਹਿਲਾਵਾਂ ਨੂੰ ਆਪਣੇ ਪਰਿਵਾਰ ਸਮੇਤ ਇਸ ਪ੍ਰਦਰਸ਼ਨੀ ਵਿਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਤੀਜ ਦੇ ਤਿਉਹਾਰ ਮੌਕੇ ਇੱਕੋ ਥਾਂ ‘ਤੇ ਵਧੀਆ ਖਰੀਦਦਾਰੀ ਅਤੇ ਮਨੋਰੰਜਨ ਦਾ ਇਹ ਸੁਨਹਿਰੀ ਮੌਕਾ ਹੈ |ਇਸ ਮੇਲੇ ਵਿਚ ਗੱਗੀ ਖੀਰਾਂਵਾਲੀ ਇੰਟਰਨੈਸ਼ਨਲ ਕਬੱਡੀ ਖਿਡਾਰੀ ਸ਼ਿਰਕਤ ਕਰਨ ਗਏ ਸਮਾਗਮ ਦੇ ਆਯੋਜਕ ਸਿਮਰਨ ਸੰਧੂ ਅਤੇ ਹਰਮਨ ਗਿੱਲ ਨੇ ਦੱਸਿਆ ਕਿ ਪ੍ਰਦਰਸ਼ਨੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਆਉਣ ਵਾਲੇ ਦਰਸ਼ਕਾਂ ਲਈ ਹਰ ਸੰਭਵ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ |