26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

6 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ

ਅਜੀਤ ਡੈਸਕ 09-07-2026

ਢਿਲਵਾਂ, 8 ਜੁਲਾਈ (ਗੋਬਿੰਦ ਸੁਖੀਜਾ)-ਥਾਣਾ ਢਿਲਵਾਂ ਦੀ ਪੁਲਿਸ ਨੇ ਛੇ ਗ੍ਰਾਮ ਹੈਰੋਇਨ ਸਮੇਤ ਨੌਜਵਾਨ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਹਰਜਿੰਦਰ ਸਿੰਘ, ਸਬ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਦੌਰਾਨੇ ਗਸ਼ਤ ਰੇਲਵੇ ਸਟੇਸ਼ਨ ਤੋਂ ਥੋੜ੍ਹਾ ਪਿੱਛੇ ਹੀ ਸੀ ਤਾਂ ਰੇਲਵੇ ਸਟੇਸ਼ਨ ਵੱਲੋਂ ਇੱਕ ਨੌਜਵਾਨ ਪੈਦਲ ਤੁਰਿਆ ਆਉਂਦਾ ਦਿਖਾਈ ਦਿੱਤਾ ਜਿਸਨੇ ਪੁਲਿਸ ਪਾਰਟੀ ਨੂੰ ਆਉਂਦਿਆਂ ਦੇਖ ਕੇ ਘਬਰਾ ਕੇ ਪਜਾਮੇ ਦੀ ਸੱਜੀ ਜੇਬ ਵਿਚੋਂ ਇਕ ਪਾਰਦਰਸ਼ੀ ਮੋਮੀ ਲਿਫ਼ਾਫ਼ਾ ਸੜਕ ਦੇ ਕਿਨਾਰੇ ਸੁੱਟ ਦਿੱਤਾ ਅਤੇ ਪਿੱਛੇ ਨੂੰ ਭੱਜਣ ਲੱਗਾ | ਜਿਸਨੂੰ ਸਬ ਇੰਸਪੈਕਟਰ ਕੁਲਦੀਪ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ | ਜਿਸਨੇ ਆਪਣਾ ਨਾਮ ਸੁਨੀਲ ਕੁਮਾਰ ਉਰਫ਼ ਬੱਬੂ ਵਾਸੀ ਬੇਗੋਵਾਲ, ਥਾਣਾ ਬੇਗੋਵਾਲ ਦੱਸਿਆ | ਜਿਸ ਨੂੰ ਐਸ.ਆਈ ਨੇ ਪੁੱਛਿਆ ਕਿ ਜੋ ਮੋਮੀ ਲਿਫ਼ਾਫ਼ਾ ਸੜਕ ਕਿਨਾਰੇ ਘਾਹ-ਫੂਸ ਵਿਚ ਸੁੱਟਿਆ ਹੈ ਉਸ ਵਿਚ ਕੀ ਹੈ, ਜਿਸਨੇ ਦੱਸਿਆ ਕਿ ਉਸ ਵਿਚ ਹੈਰੋਇਨ ਹੈ, ਕੰਪਿਊਟਰਾਈਜ਼ਡ ਕੰਡੇ ਨਾਲ ਵਜ਼ਨ ਕਰਨ ਤੇ ਸਮੇਤ ਲਿਫ਼ਾਫ਼ਾ ਕੁੱਲ 6 ਗ੍ਰਾਮ ਹੈਰੋਇਨ ਹੋਈ | ਢਿਲਵਾਂ ਪੁਲਿਸ ਨੇ ਉਕਤ ਕਥਿਤ ਦੋਸ਼ੀ ਨੌਜਵਾਨ ਤੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਨੌਜਵਾਨ ਦੀ ਘਰ ’ਚ ਦਾਖ਼ਲ ਹੋ ਕੇ ਕੁੱਟਮਾਰ ਅਗਲੀ ਖ਼ਬਰ ਮੋਟਰਸਾਈਕਲ ਤੋਂ ਡਿੱਗਣ ਕਾਰਨ ਦੋ ਵਿਅਕਤੀ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।