06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸੱਜਣ ਸਿੰਘ ਚੀਮਾ ਨੇ ਵਾਰਡ ਨੰਬਰ 7 ਦੇ ਉਮੀਦਵਾਰ ਮੰਜੂ ਬਾਲਾ ਦੇ ਹੱਕ ਵਿਚ ਕੀਤਾ ਪ੍ਰਚਾਰ

ਅਜੀਤ ਡੈਸਕ 24-05-2026
ਸੁਲਤਾਨਪੁਰ ਲੋਧੀ, 23 ਮਈ (ਨਰੇਸ਼ ਹੈਪੀ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਵਾਰਡ ਨੰਬਰ 7 ਤੋਂ ਮੰਜੂ ਬਾਲਾ ਪਤਨੀ ਦੀਪਕ ਕੁਮਾਰ ਅਤੇ ਵਾਰਡ ਨੰਬਰ 8 ਤੋਂ ਸ਼ਿੰਦਰਪਾਲ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ | ਇਸ ਦੌਰਾਨ ਉਨ੍ਹਾਂ ਨੇ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ | ਵਾਰਡ ਨੰਬਰ 7 ਤੋਂ ਉਮੀਦਵਾਰ ਮੰਜੂ ਬਾਲਾ ਦੇ ਹੱਕ ਵਿਚ ਵਾਰਡ ਵਾਸੀਆਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ | ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਇਮਾਨਦਾਰ ਅਤੇ ਲੋਕ-ਹਿਤੈਸ਼ੀ ਰਾਜਨੀਤੀ ਨੂੰ ਤਰਜੀਹ ਦੇ ਰਹੀ ਹੈ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾ ਕੇ ਕਾਮਯਾਬ ਬਣਾਉਣ ਤਾਂ ਜੋ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਸਰਵਪੱਖੀ ਵਿਕਾਸ ਵਿਚ ਹੋਰ ਤੇਜ਼ੀ ਲਿਆਂਦੀ ਜਾ ਸਕੇ | ਉਨ੍ਹਾਂ ਇਸ ਮੌਕੇ ਹੋਰਨਾਂ ਤੋਂ ਇਲਾਵਾ ਆਕਾਸ਼ਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਮਲਕੀਤ ਸਿੰਘ ਬੂੜੇਵਾਲ ਪ੍ਰਧਾਨ, ਸੰਨੀ ਰੱਤੜਾ, ਜਗਜੀਤ ਸਿੰਘ ਜੱਗੀ ਜੈਨਪੁਰ, ਸਰਪੰਚ ਮਨਜੀਤ ਸਿੰਘ ਦੂਲੋਵਾਲ, ਵਿਕਰਮ ਸਿੰਘ ਉੱਚਾ, ਸੁਰਿੰਦਰ ਪਾਲ ਸਿੰਘ ਭੋਲਾ, ਬਬਲੂ, ਲਵ, ਲਾਲੀ, ਵੱਡਾ, ਰਾਜੂ, ਨੋਨੀ, ਸਾਕਸ਼ੀ, ਲਾਡੀ, ਹਨੀ, ਸੋਨੂੰ, ਪੰਕਜ, ਸੰਦੀਪ, ਰਾਜ ਰਾਣੀ, ਹਰਦੀਪ, ਰਾਜਕੁਮਾਰ ਰਾਜੂ, ਸਾਕਸ਼ੀ, ਪੰਮੀ, ਕੀਮਤੀ ਆਦਿ ਸਮੇਤ ਵੱਡੀ ਗਿਣਤੀ ਵਿਚ ਵਾਰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਵਾਰਡ 22 ਤੋਂ ਆਜ਼ਾਦ ਉਮੀਦਵਾਰ ਤੇ ਸਾਬਕਾ ਕੌਂਸਲਰ ਮੋਨਿਕਾ ਗੋਇਲ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਅਗਲੀ ਖ਼ਬਰ ਭਾਜਪਾ ਆਗੂਆਂ ਵਲੋਂ ਵਾਰਡ ਨੰਬਰ 49 ਤੋਂ ਪਾਰਟੀ ਦੇ ਉਮੀਦਵਾਰ ਪਵਨ ਧੀਰ ਦੇ ਹੱਕ ਵਿਚ ਚੋਣ ਪ੍ਰਚਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।