06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਭਾਜਪਾ ਆਗੂਆਂ ਵਲੋਂ ਵਾਰਡ ਨੰਬਰ 49 ਤੋਂ ਪਾਰਟੀ ਦੇ ਉਮੀਦਵਾਰ ਪਵਨ ਧੀਰ ਦੇ ਹੱਕ ਵਿਚ ਚੋਣ ਪ੍ਰਚਾਰ <br/>

ਅਜੀਤ ਡੈਸਕ 24-05-2026
ਕਪੂਰਥਲਾ, 23 ਮਈ (ਵਿਸ਼ੇਸ਼ ਪ੍ਰਤੀਨਿਧ)-ਨਗਰ ਨਿਗਮ ਦੇ ਵਾਰਡ ਨੰਬਰ 49 ਤੋਂ ਭਾਜਪਾ ਦੇ ਉਮੀਦਵਾਰ ਪਵਨ ਧੀਰ ਸਾਬਕਾ ਕੌਂਸਲਰ ਦੇ ਹੱਕ ਵਿਚ ਅੱਜ ਪਾਰਟੀ ਦੀ ਸੂਬਾਈ ਆਗੂ ਜੈਸਮੀਨ ਸੰਧਾਵਾਲੀਆ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਭਾਜਪਾ ਆਗੂ ਸੌਰਵ ਖੁੱਲਰ, ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ ਨੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਉਮੀਦਵਾਰ ਪਵਨ ਧੀਰ ਨੂੰ ਸਫ਼ਲ ਬਣਾਉਣ | ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਭਾਜਪਾ ਦੇ 34 ਉਮੀਦਵਾਰ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚੋਂ ਚੋਣ ਲੜ੍ਹਰਹੇ ਹਨ ਤੇ ਲੋਕਾਂ ਵਲੋਂ ਭਾਜਪਾ ਉਮੀਦਵਾਰਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਦਿੱਤੇ ਜਾ ਰਹੇ ਹੁੰਗਾਰੇ ਤੋਂ ਸਪਸ਼ਟ ਹੁੰਦਾ ਹੈ ਕਿ ਭਾਜਪਾ ਨਗਰ ਨਿਗਮ ਦੀ ਚੋਣ ਵਿਚ ਵੱਡੇ ਬਹੁਮਤ ਨਾਲ ਜਿੱਤ ਹਾਸਲ ਕਰੇਗੀ | ਉਨ੍ਹਾਂ ਕਿਹਾ ਕਿ ਪਾਰਟੀ ਆਗੂ ਤੇ ਵਰਕਰ ਯੋਜਨਾਬੱਧ ਢੰਗ ਨਾਲ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨ ਵਿਚ ਜੁਟੇ ਹੋਏ ਹਨ | ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨਾਲ ਸਰਬਜੀਤ ਸਿੰਘ ਦਿਉਲ, ਹੀਰਕ ਜੋਸ਼ੀ, ਅਭੀ ਧੀਰ, ਮਨੋਜ ਸਭਰਵਾਲ, ਮਾਨਕ ਗਰੋਵਰ, ਉਮੇਸ਼ ਸ਼ਰਮਾ, ਨੈਤਿਕ ਮਹਿਤਾ ਤੇ ਹੋਰ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਸੱਜਣ ਸਿੰਘ ਚੀਮਾ ਨੇ ਵਾਰਡ ਨੰਬਰ 7 ਦੇ ਉਮੀਦਵਾਰ ਮੰਜੂ ਬਾਲਾ ਦੇ ਹੱਕ ਵਿਚ ਕੀਤਾ ਪ੍ਰਚਾਰ ਅਗਲੀ ਖ਼ਬਰ 'ਆਪ' ਦੇ ਉਮੀਦਵਾਰ ਪਰਮਿੰਦਰ ਸਿੰਘ ਬੌਬੀ ਦੇ ਹੱਕ ਵਿਚ ਬੀਬੀ ਇੰਦਰਜੀਤ ਕੌਰ ਵਲੋਂ ਚੋਣ ਪ੍ਰਚਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।