ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੇ ਰਜਿੰਦਰ ਸਿੰਘ ਚੰਦੀ ਜ਼ਿਲ੍ਹੇ ਦੇ ਸਰਪ੍ਰਸਤ ਬਣੇ
ਫਗਵਾੜਾ ਕਾਰਜਕਾਰਨੀ ’ਚ ਇਕਬਾਲ ਵਾਲੀਆ ਪ੍ਰਧਾਨ ਬਣਾਏ
ਫਗਵਾੜਾ, 5 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਆਜ਼ਾਦ ਟੈਕਸੀ ਯੂਨੀਅਨ ਪੰਜਾਬ ਨੇ ਆਪਣੀ ਸੂਬਾ ਪੱਧਰੀ ਮੀਟਿੰਗ ਸ਼ੋ੍ਰਮਣੀ ਅਕਾਲੀ ਦਲ ਦਿਹਾਤੀ ਦੇ ਹਲਕਾ ਇੰਚਾਰਜ ਟਕਸਾਲੀ ਟਰਾਂਸਪੋਰਟਰ ਰਜਿੰਦਰ ਸਿੰਘ ਚੰਦੀ ਦੇ ਦਫ਼ਤਰ ਪਲਾਹੀ ਰੋਡ ਫਗਵਾੜਾ ਵਿਖੇ ਕੀਤੀ| ਇਸ ਮੌਕੇ ਵੱਖ ਵੱਖ ਆਗੂਆਂ ਨੇ ਆਖਿਆ ਕਿ ਟੈਕਸੀ ਧੰਦਾ ਇੱਕ ਇਹੋ ਜਿਹਾ ਧੰਦਾ ਹੈ ਜਿਸ ਨਾਲ ਲੋਕਾਂ ਨੂੰ ਸੁੱਖ ਮਿਲਦਾ ਹੈ ਅਤੇ ਟੈਕਸੀ ਮਾਲਕ ਅਤੇ ਡਰਾਈਵਰ ਲੋਕਾਂ ਦੇ ਸੁੱਖ ਨਾਲ ਆਪਣਾ ਪਰਿਵਾਰ ਪਾਲਦੇ ਹਨ | ਇਸ ਮੌਕੇ ਤੇ ਆਜ਼ਾਦ ਟੈਕਸੀ ਯੂਨੀਅਨ ਦੇ ਸੂਬਾ ਪ੍ਰਧਾਨ ਤੀਰਥਪਾਲ ਸਿੰਘ ਸੰਧੂ, ਜਨਰਲ ਸਕੱਤਰ ਸੁਖਜੀਤ ਸਿੰਘ ਬੈਨੀਪਾਲ ਅਤੇ ਹੋਰ ਸੂਬਾਈ ਅਹੁਦੇਦਾਰ ਨੇ ਆਪਣੀ ਕਾਰਜਕਾਰਨੀ ਵਿਚ ਵਾਧਾ ਕਰਦੇ ਹੋਏ ਫਗਵਾੜਾ ਤੋਂ ਰਜਿੰਦਰ ਸਿੰਘ ਚੰਦੀ ਰਾਣੀਪੁਰ ਨੂੰ ਜ਼ਿਲ੍ਹਾ ਕਪੂਰਥਲੇ ਦਾ ਸਰਪ੍ਰਸਤ ਐਲਾਨ ਕੀਤਾ | ਫਗਵਾੜਾ ਦੀ ਕਾਰਜਕਾਰਨੀ ਵਿਚ ਇਕਬਾਲ ਸਿੰਘ ਵਾਲੀਆ ਪ੍ਰਧਾਨ, ਸ਼ਰਨਜੀਤ ਸਿੰਘ ਵਾਈਸ ਪ੍ਰਧਾਨ, ਸਤਨਾਮ ਸਿੰਘ ਜਨਰਲ ਸਕੱਤਰ, ਪਰਮਜੀਤ ਸਿੰਘ ਸਕੱਤਰ, ਤਲਵੀਰ ਸਿੰਘ ਖ਼ਜ਼ਾਨਚੀ, ਮਨਵੀਰ ਸਿੰਘ ਪ੍ਰਬੰਧਕ ਸਕੱਤਰ, ਸਮਿੰਦਰਪਾਲ ਪ੍ਰਬੰਧਕ ਸਕੱਤਰ ਬਣਾਏ ਗਏ | ਇਸ ਮੌਕੇ ਤੇ ਨਵਨਿਯੁਕਤ ਅਹੁਦੇਦਾਰਾਂ ਨੇ ਆਖਿਆ ਕਿ ਸਾਨੂੰ ਜੋ ਵੀ ਜ਼ਿੰਮੇਵਾਰੀ ਮਿਲੀ ਹੈ ਉਸ ਨੂੰ ਤਨਦੇਹੀ ਨਾਲ ਨਿਭਾਵਾਂਗੇ ਅਤੇ ਯੂਨੀਅਨ ਦੀ ਚੜ੍ਹਦੀ ਕਲਾ ਲਈ ਕੋਈ ਕਸਰ ਨਹੀਂ ਛੱਡਾਂਗੇ | ਇਸ ਮੌਕੇ ਤੇ ਬਿੰਦਰ ਸਿੰਘ ਰਾਵਲਪਿੰਡੀ, ਕਰਮਵੀਰ ਸ਼ਰਮਾ, ਹੈਪੀ ਵਾਲੀਆ ਤੋ ਇਲਾਵਾ ਵੱਡੀ ਗਿਣਤੀ ਵਿਚ ਆਜ਼ਾਦ ਟੈਕਸੀ ਯੂਨੀਅਨ ਦੇ ਆਗੂ ਅਤੇ ਮੈਂਬਰ ਹਾਜ਼ਰ ਸਨ |
ਮ
ਮੀਟਿੰਗ ਉਪਰੰਤ ਕੈਸ਼ੀਅਰ ਅਮਰਜੀਤ ਸਿੰਘ, ਪ੍ਰੈੱਸ ਸਕੱਤਰ ਸੁਖਦੇਵ ਸਿੰਘ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਪ੍ਰਧਾਨ ਸਾਹਿਬ ਸਿੰਘ ਭੁੱਲਰ, ਮੰਗਲ ਸਿੰਘ ਭੱਟੀ, ਕੁਲਦੀਪ ਸਿੰਘ ਸਾਂਗਰਾ ਤੇ ਹੋਰ | ਤਸਵੀਰ: ਲਾਡੀ ਸਟੂਡੀਓ
06-09-2026