06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਜਨਮ ਅਸ਼ਟਮੀ ਮੌਕੇ ਨਡਾਲਾ ਦੇ ਵੱਖ-ਵੱਖ ਮੰਦਰਾਂ ’ਚ ਰਹੀ ਰੌਣਕ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੀ ਹੋਏ ਨਤਮਸਤਕ

ਨਡਾਲਾ, 5 ਸਤੰਬਰ (ਰਘਬਿੰਦਰ ਸਿੰਘ)-ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਨਡਾਲਾ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਨਡਾਲਾ ਦੇ ਵੱਖ-ਵੱਖ ਮੰਦਰਾਂ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਅਤੇ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਆਮਦ ਲੱਗੀ ਰਹੀ | ਭਗਤਾਂ ਵੱਲੋਂ ਭਗਵਾਨ ਸ੍ਰੀ ਕਿ੍ਸ਼ਨ ਦੀ ਪੂਜਾ-ਅਰਚਨਾ ਕਰਕੇ ਪਰਿਵਾਰ ਦੀ ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ ਗਈ |ਜਨਮ ਅਸ਼ਟਮੀ ਮੌਕੇ ਲਕਸ਼ਮੀ ਨਰਾਇਣ ਮੰਦਰ, ਸ਼ਿਵ ਮੰਦਰ ਨਡਾਲਾ, ਸ਼ੰਭੂ ਨਾਥ ਮੰਦਰ ਅਤੇ ਪੰਡਿਤਾਂ ਦੇ ਮੰਦਰ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਗਏ | ਮੰਦਰਾਂ ਵਿੱਚ ਭਜਨ-ਕੀਰਤਨ ਅਤੇ ਧਾਰਮਿਕ ਪ੍ਰੋਗਰਾਮਾਂ ਦੌਰਾਨ ਮਾਹੌਲ ਭਗਤੀਮਈ ਬਣਿਆ ਰਿਹਾ | ਇਸ ਮੌਕੇ ਵੱਖ-ਵੱਖ ਮੰਦਰਾਂ ਵਿੱਚ ਸੰਗਤ ਲਈ ਕਈ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ, ਜਿਨ੍ਹਾਂ ਵਿੱਚ ਸ਼ਰਧਾਲੂਆਂ ਨੇ ਸ਼ਰਧਾ ਨਾਲ ਸੇਵਾ ਕੀਤੀ ਅਤੇ ਪ੍ਰਸ਼ਾਦ ਤੇ ਲੰਗਰ ਛਕਿਆ | ਇਸ ਦੌਰਾਨ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੀ ਨਡਾਲਾ ਦੇ ਵੱਖ-ਵੱਖ ਮੰਦਰਾਂ ਵਿੱਚ ਨਤਮਸਤਕ ਹੋਏ ਅਤੇ ਭਗਵਾਨ ਸ੍ਰੀ ਕਿ੍ਸ਼ਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਉਨ੍ਹਾਂ ਨੇ ਸਮੂਹ ਸੰਗਤ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੰਦਿਆਂ ਇਲਾਕੇ ਦੀ ਖ਼ੁਸ਼ਹਾਲੀ ਅਤੇ ਭਾਈਚਾਰਕ ਸਾਂਝ ਦੀ ਕਾਮਨਾ ਕੀਤੀ |ਜਨਮ ਅਸ਼ਟਮੀ ਮੌਕੇ ਨਡਾਲਾ ਵਿੱਚ ਦੇਰ ਰਾਤ ਤੱਕ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ ਅਤੇ ਧਾਰਮਿਕ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਮੌਕੇ ਨਗਰ ਪੰਚਾਇਤ ਨਡਾਲਾ ਦੇ ਮੀਤ ਪ੍ਰਧਾਨ ਸੰਦੀਪ ਪਸਰੀਚਾ, ਇੰਦਰਜੀਤ ਸਿੰਘ ਖੱਖ,ਗੁਰਪ੍ਰੀਤ ਸਿੰਘ ਵਾਲੀਆ, ਪੰਡਿਤ ਰਮੇਸ਼ ਕੁਮਾਰ,ਪੰਡਿਤ ਧਨੂੰ ਅਵਸਥੀ,ਪ੍ਰਵੀਨ ਕੁਮਾਰ ਜੋਸ਼ੀ, ਜਤਿਨ ਅਹੂਜਾ,ਮੋਨੂ ਪਸਰੀਚਾ ਅਤੇ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ |

ਅਜੀਤ ਡੈਸਕ 06-09-2026

ਪਿਛਲੀ ਖ਼ਬਰ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦੇ ਸਮਾਗਮ ਦੌਰਾਨ ਭਾਜਪਾ ਆਗੂ ਗੋਰਾ ਗਿੱਲ ਤੇ ਰਮੇਸ਼ ਸ਼ਰਮਾ ਵਲੋਂ ਸ਼ਮੂਲੀਅਤ ਅਗਲੀ ਖ਼ਬਰ ਪਾਵਰਕਾਮ ਦੀ ਚੈਕਿੰਗ ਦੀ ਆੜ ’ਚ ਧਮਕਾਉਣ ਦੀ ਸਾਜਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਸ਼ੇਰਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।