07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸਰਕਾਰੀ ਹਸਪਤਾਲ ਨੂੰ ਫੋਗਿੰਗ ਮਸ਼ੀਨ ਦੀ ਮਦਦ <br/>

ਅਜੀਤ ਡੈਸਕ 11-04-2026
ਸੁਲਤਾਨਪੁਰ ਲੋਧੀ, 10 ਅਪ੍ਰੈਲ (ਨਰੇਸ਼ ਹੈਪੀ)-ਸਮਾਜ ਸੇਵੀ ਸੰਸਥਾ ਦੁਆਬਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਪਿਛਲੇ ਦਿਨੀ ਐਸ. ਐਮ. ਓ. ਟਿੱਬਾ ਸਰਬਰਿੰਦਰ ਸਿੰਘ ਤੇ ਉਨ੍ਹਾਂ ਦੇ ਸਟਾਫ਼ ਨੂੰ ਆਉਣ ਵਾਲੇ ਦਿਨਾਂ 'ਚ ਮੱਛਰਾਂ ਤੇ ਉਨ੍ਹਾਂ ਦੇ ਲਾਰਵੇ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਖ਼ਦਸ਼ਿਆਂ ਨੂੰ ਦੇਖਦਿਆਂ ਹੋਇਆ ਇਕ ਫੋਗਿੰਗ ਮਸ਼ੀਨ ਦਿੱਤੀ ਗਈ | ਇਸ ਮੌਕੇ ਗੱਲ ਕਰਦਿਆਂ ਹੋਇਆਂ ਜ਼ਿਲ੍ਹਾ ਪ੍ਰਧਾਨ ਰਾਜੀਵ ਸ਼ਰਮਾ ਨੇ ਦੱਸਿਆ ਕਿ ਜਿਵੇਂ ਕਿ ਪਿਛਲੇ ਸਾਲ ਕਾਫੀ ਹੜ੍ਹਾਂ ਦਾ ਪ੍ਰਕੋਪ ਹੋਇਆ ਅਤੇ ਹੜ੍ਹਾਂ ਦੇ ਜਾਣ ਤੋਂ ਬਾਅਦ ਬਿਮਾਰੀਆਂ ਨੇ ਜਨ ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ | ਉਸ ਗੱਲ ਦਾ ਖ਼ਿਆਲ ਰੱਖਦਿਆਂ ਹੋਇਆ ਸਾਡੀ ਜਥੇਬੰਦੀ ਨੇ ਇਹ ਫ਼ੈਸਲਾ ਲਿਆ ਕਿ ਅਸੀਂ ਸਰਕਾਰੀ ਹਸਪਤਾਲ ਟਿੱਬਾ ਨੂੰ ਇਕ ਫੌਗਿੰਗ ਮਸ਼ੀਨ ਦਈਏ ਤਾਂ ਕਿ ਲਾਗੇ ਦੇ ਖੇਤਰ ਤੇ ਜਨ ਜੀਵਨ ਨੂੰ ਆਉਣ ਵਾਲੇ ਗਰਮੀਆਂ ਦੇ ਮੌਸਮ 'ਚ ਅਤੇ ਬਰਸਾਤ ਦੇ ਮੌਸਮ 'ਚ ਬਿਮਾਰੀਆਂ ਤੋਂ ਬਚਾ ਕਿਤਾ ਜਾਵੇ | ਅਸੀਂ ਸਭ ਜਾਣਦੇ ਹਾਂ ਗਰਮੀਆਂ ਸ਼ੁਰੂ ਹੁੰਦੇ ਹੀ ਟਾਈਫ਼ਾਈਡ, ਮਲੇਰੀਆ, ਹੈਜਾ ਤੇ ਹੋਰ ਬਿਮਾਰੀਆਂ ਦਾ ਖ਼ਦਸ਼ਾ ਵੱਧ ਜਾਂਦਾ ਹੈ | ਇਸ ਕਰਕੇ ਸਾਡੀ ਜਥੇਬੰਦੀ ਨੇ ਇਹ ਮਸ਼ੀਨ ਐਸ. ਐਮ. ਓ. ਟਿੱਬਾ ਡਾ. ਸਰਬਰਿੰਦਰ ਸਿੰਘ ਤੇ ਉਨ੍ਹਾਂ ਦੇ ਸਟਾਫ਼ ਦੇ ਦਿੱਤੀ ਹੈ | ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂ ਖ਼ਜ਼ਾਨਚੀ ਪੰਨਾ ਲਾਲ, ਉਪ ਪ੍ਰਧਾਨ ਬਲੌਰ ਖਾਨ, ਸਾਬਕਾ ਪ੍ਰਧਾਨ ਬਲਕਾਰ ਸਿੰਘ, ਬਲਵੀਰ ਥਾਪਰ, ਪਲਵਿੰਦਰ ਸਿੰਘ, ਡਾ. ਸੋਮਨਾਥ, ਸਤਪਾਲ, ਡਾ. ਹਰਜੀਤ ਸਿੰਘ, ਡਾ. ਬਲਵੀਰ ਸਿੰਘ, ਡਾ. ਸਵਰਨ ਸਿੰਘ ਤੇ ਮਨੀਸ਼ ਕੁਮਾਰ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸੰਤ ਸੀਚੇਵਾਲ ਦੀ ਅਗਵਾਈ ਹੇਠ ਵਿਸਾਖੀ ਮੇਲੇ ਦੀਆਂ ਤਿਆਰੀਆਂ ਜ਼ੋਰਾਂ 'ਤੇ <br/> ਅਗਲੀ ਖ਼ਬਰ ਆਪਣੀ ਰਸੋਈ 'ਚ ਯੂ. ਐਸ. ਏ. ਵਾਸੀ ਨਵਜੋਤ ਸਿੰਘ ਨੇ ਆਪਣੇ ਪਿਤਾ ਦੇ ਜਨਮ ਦਿਨ 'ਤੇ ਲੰਗਰ ਲਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।