10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਹਨੂੰਮਾਨ ਜੈਅੰਤੀ ਮੌਕੇ ਸਿੰਘ ਭਵਾਨੀ ਮੰਦਰ ਵਿਖੇ ਲਗਾਏ ਲੰਗਰ <br/>

ਅਜੀਤ ਡੈਸਕ 04-04-2026
ਸੁਲਤਾਨਪੁਰ ਲੋਧੀ, 3 ਅਪ੍ਰੈਲ (ਨਰੇਸ਼ ਹੈਪੀ)-ਹਨੂੰਮਾਨ ਜੈਅੰਤੀ ਮੌਕੇ ਸਿੰਘ ਭਵਾਨੀ ਮੰਦਰ, ਸੁਲਤਾਨਪੁਰ ਲੋਧੀ ਦੇ ਮੂਹਰੇ ਦੁਕਾਨਦਾਰਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਚਾਹ ਤੇ ਪਕੌੜਿਆਂ ਦੇ ਅਤੁੱਟ ਲੰਗਰ ਲਗਾਏ ਗਏ | ਲੰਗਰ ਦੀ ਆਰੰਭਤਾ ਤੋਂ ਪਹਿਲਾਂ ਭਗਵਾਨ ਸ੍ਰੀ ਹਨੂੰਮਾਨ ਨੂੰ ਭੋਗ ਲਗਾਏ ਗਏ ਅਤੇ ਪੰਡਤਾਂ ਨੂੰ ਲੰਗਰ ਛਕਾਇਆ | ਉਪਰੰਤ ਸੇਵਾਦਾਰਾਂ ਵਲੋਂ ਰਾਹ ਜਾਂਦੀਆਂ ਸੰਗਤਾਂ ਨੂੰ ਪੂੜੀਆਂ-ਛੋਲੇ ਤੇ ਕੜਾਹ ਦੇ ਲੰਗਰ ਛਕਾਏ ਗਏ | ਇਸ ਮੌਕੇ ਸੇਵਾ ਕਰਨ ਵਾਲਿਆਂ 'ਚ ਰਾਣਾ ਲਾਹੋਰੀਆ, ਅੰਕਿਤ ਮਰਵਾਹਾ, ਅਨੁਰਾਗ ਮਰਵਾਹਾ, ਪਵਨ ਹਨੀ, ਨਰਿੰਦਰ ਕੁਮਾਰ, ਰਮੇਸ਼ ਕੁਮਾਰ, ਨਵਦੀਪ ਠਾਕੁਰ, ਰੌਬਿਨ ਲਾਹੋਰੀਆ, ਰੋਹਿਨ ਲਾਹੌਰੀਆ, ਪਵਨ ਕੁਮਾਰ, ਗੱਗੀ, ਰੋਹਨ, ਲੱਖਾ, ਮਲਕੀਤ ਸਿੰਘ, ਸੁਮਿਤ ਚਾਵਲਾ, ਅਮਨ ਮਰਵਾਹਾ, ਡਾ. ਦਲਜੀਤ ਸਿੰਘ ਢੋਟ, ਦਿਨਕਰ ਨਈਅਰ, ਬਾਵਾ ਸੇਠੀ, ਗੋਲਡੀ, ਹਰਦੇਵ ਸਿੰਘ ਨਸੀਰਪੁਰ, ਮੋਨੂੰ ਬੇਕਰੀ ਵਾਲੇ ਆਦਿ ਵੀ ਸ਼ਾਮਿਲ ਸਨ |


ਪਿਛਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਬਰਿਆਰ ਵਿਖੇ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ <br/> ਅਗਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਤਲਵੰਡੀ ਕੂਕਾ 'ਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।