19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਕਣਕ ਚੋਰੀ ਕਰਨ ਸੰਬੰਧੀ 2 ਖ਼ਿਲਾਫ਼ ਕੇਸ ਦਰਜ

ਅਜੀਤ ਡੈਸਕ 31-03-2026
ਫਗਵਾੜਾ, 30 ਮਾਰਚ (ਚਾਨਾ)-ਕਣਕ ਚੋਰੀ ਕਰਨ ਦੇ ਸੰਬੰਧ 'ਚ ਰਾਵਲਪਿੰਡੀ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤਕਰਤਾ ਅਜੈਬ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਸਾਹਨੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਕਤ ਵਿਅਕਤੀਆਂ ਨੇ ਉਨ੍ਹਾਂ ਦੀ ਹਵੇਲੀ 'ਚ ਪਏ ਡਰੰਮਾਂ 'ਚੋਂ ਕਰੀਬ ਇਕ ਕੁਇੰਟਲ ਕਣਕ ਚੋਰੀ ਕਰ ਲਈ ਹੈ, ਜਿਸ ਸੰਬੰਧੀ ਉਨ੍ਹਾਂ ਨੂੰ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਨ 'ਤੇ ਪਤਾ ਲੱਗਾ | ਜਿਸ ਸੰਬੰਧ 'ਚ ਪੁਲਿਸ ਨੇ ਗਗਨਦੀਪ ਸਿੰਘ ਪੁੱਤਰ ਪੇ੍ਰਮ ਨਾਥ ਵਾਸੀ ਸਾਹਨੀ ਤੇ ਲੱਕੀ ਪੁੱਤਰ ਸੁਖਪਾਲ ਰਾਮ ਵਾਸੀ ਮਲਕਪੁਰ ਖ਼ਿਲਾਫ਼ ਕੇਸ ਦਰਜ ਕੀਤਾ ਹੈ |
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਮਹਿੰਗਾਈ ਭੱਤੇ ਸੰਬੰਧੀ ਦਿੱਤਾ ਹਲਫ਼ੀਆ ਬਿਆਨ ਮੁਲਾਜ਼ਮ ਵਿਰੋਧੀ-ਡੀ. ਟੀ. ਐਫ. ਆਗੂ <br/> ਅਗਲੀ ਖ਼ਬਰ ਚੋਣ ਕਮਿਸ਼ਨ ਮਿ੍ਤਕ ਬੀ.ਐਲ.ਓ. ਅਵਤਾਰ ਸਿੰਘ ਭਾਖੜੀਆਣਾ ਦੇ ਵਾਰਸਾਂ ਨੂੰ ਦੇਵੇ ਇਕ ਕਰੋੜ ਦਾ ਮੁਆਵਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।