ਨਡਾਲਾ, 30 ਮਾਰਚ (ਰਘਬਿੰਦਰ ਸਿੰਘ)-ਬੇਗੋਵਾਲ ਤੋਂ ਸ੍ਰੀ ਦਰਬਾਰ ਸਾਹਿਬ ਨੂੰ ਜਾ ਰਹੀ ਪੈਦਲ ਯਾਤਰਾ ਜਦੋਂ ਨਡਾਲਾ ਪਹੁੰਚੀ ਤਾਂ ਸਥਾਨਕ ਸੰਗਤਾਂ ਬਲਵਿੰਦਰ ਸਿੰਘ ਬਿੱਟੂ ਖੱਖ, ਜਸਪ੍ਰੀਤ ਸਿੰਘ ਗੁਰਾਇਆ, ਅਮਰੀਕ ਸਿੰਘ ਮੀਕਾ ਦਾ ਪਰਿਵਾਰ, ਜਸਮੀਤ ਸਿੰਘ ਖੱਖ ਸਟੋਰ ਯਾਤਰੀਆਂ ਤੇ ਹੋਰਨਾਂ ਵਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰ ਤੇ ਕੋਲਡ ਡਰਿੰਕਸ ਨਾਲ, ਭਰਪੂਰ ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ | ਇਸ ਮੌਕੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਯਾਤਰੀਆਂ ਨੂੰ ਸਤਿਕਾਰ ਦਿੱਤਾ ਤੇ ਚਾਹ-ਪਾਣੀ ਸਮੇਤ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ | ਯਾਤਰਾ 'ਚ ਸ਼ਾਮਿਲ ਸ਼ਰਧਾਲੂਆਂ ਨੇ ਗੁਰਬਾਣੀ ਕੀਰਤਨ ਕਰਦੇ ਹੋਏ ਵਾਹਿਗੁਰੂ ਦਾ ਜਾਪ ਕੀਤਾ ਤੇ ਸਾਰੇ ਇਲਾਕੇ ਨੂੰ ਆਤਮਿਕ ਮਾਹੌਲ ਨਾਲ ਭਰ ਦਿੱਤਾ | ਸਥਾਨਕ ਨਿਵਾਸੀਆਂ ਨੇ ਇਸ ਪਵਿੱਤਰ ਯਾਤਰਾ ਨੂੰ ਸ੍ਰੀ ਦਰਬਾਰ ਸਾਹਿਬ ਪ੍ਰਤੀ ਅਟੁੱਟ ਸ਼ਰਧਾ ਦਾ ਪ੍ਰਤੀਕ ਦੱਸਿਆ | ਇਸ ਦੌਰਾਨ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਪੈਦਲ ਯਾਤਰਾ ਸੰਗਤਾਂ 'ਚ ਸਰਬੱਤ ਦਾ ਭਲਾ, ਧਾਰਮਿਕ ਜਾਗਰੂਕਤਾ ਤੇ ਏਕਤਾ ਦਾ ਸੰਦੇਸ਼ ਫੈਲਾਉਣ ਲਈ ਹਰ ਸਾਲ ਕੱਢੀ ਜਾਂਦੀ ਹੈ | ਉਨ੍ਹਾਂ ਨੇ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਅੱਗੇ ਦੀ ਯਾਤਰਾ ਲਈ ਅਰਦਾਸ ਕੀਤੀ | ਯਾਤਰਾ ਨਡਾਲਾ ਤੋਂ ਅਗਲੇ ਪੜਾਅ ਵੱਲ ਰਵਾਨਾ ਹੋ ਗਈ, ਜਿਥੇ ਹੋਰ ਸਥਾਨਾਂ 'ਤੇ ਵੀ ਸੰਗਤਾਂ ਵਲੋਂ ਇਸ ਦਾ ਸਵਾਗਤ ਕੀਤਾ |