27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਬਸੰਤ ਪੰਚਮੀ ਦਾ ਤਿਉਹਾਰ ਖ਼ੁਸ਼ਹਾਲੀ, ਨਵੀਂ ਉਮੀਦ ਤੇ ਸੱਭਿਆਚਾਰਕ ਸਾਂਝ ਦਾ ਪ੍ਰਤੀਕ ਹੈ- ਰਾਣਾ ਗੁਰਜੀਤ ਸਿੰਘ

ਅਜੀਤ ਡੈਸਕ 24-01-2026
ਕਪੂਰਥਲਾ, 23 ਜਨਵਰੀ (ਵਿ.ਪ੍ਰ.)- ਕਪੂਰਥਲਾ ਹਲਕੇ ਦੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਬਸੰਤ ਪੰਚਮੀ ਦੇ ਤਿਉਹਾਰ ਦੀ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਹ ਤਿਉਹਾਰ ਖ਼ੁਸ਼ਹਾਲੀ, ਨਵੀਂ ਉਮੀਦ, ਗਿਆਨ ਤੇ ਸਭਿਆਚਾਰਕ ਸਾਂਝ ਦਾ ਪ੍ਰਤੀਕ ਹੈ ਤੇ ਇਹ ਸਮਾਜ ਵਿਚ ਸਦਭਾਵਨਾ, ਆਪਸੀ ਭਾਈਚਾਰੇ ਤੇ ਸਕਾਰਾਤਮਿਕ ਸੋਚ ਨੂੰ ਮਜ਼ਬੂਤ ਕਰਦਾ ਹੈ | ਰਾਣਾ ਗੁਰਜੀਤ ਸਿੰਘ ਨੇ ਅਰਦਾਸ ਕੀਤੀ ਕਿ ਬਸੰਤ ਪੰਚਮੀ ਸਮੁੱਚੀ ਲੋਕਾਈ ਦੀ ਜੀਵਨ ਵਿਚ ਸੁੱਖ, ਸ਼ਾਂਤੀ, ਸਮਰਿਧੀ ਤੇ ਚੜ੍ਹਦੀ ਕਲਾ ਲੈ ਕੇ ਆਵੇ | ਉਨ੍ਹਾਂ ਕਿਹਾ ਕਿ ਤਿਉਹਾਰਾਂ ਦੀ ਅਸਲ ਰੂਹ ਆਪਸੀ ਪਿਆਰ, ਸਾਂਝ ਤੇ ਸੇਵਾ ਭਾਵਨਾ ਹੈ ਜੋ ਸਮਾਜ ਨੂੰ ਮਜ਼ਬੂਤ ਤੇ ਸੁਖਮਈ ਬਣਾਉਂਦੀ ਹੈ |

ਪਿਛਲੀ ਖ਼ਬਰ ਸੰਤਪੁਰਾ ਵਿਖੇ ਚਲਾਇਆ 'ਆਪ੍ਰੇਸ਼ਨ ਪ੍ਰਹਾਰ' <br/> ਅਗਲੀ ਖ਼ਬਰ ਸਨੌਰ ਵਿਚ ਦੀਪ ਇੰਗਲਿਸ਼ ਮਾਡਲ ਹਾਈ ਸਕੂਲ ਵਲੋਂ ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।