ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਸਜਾਈ
ਕਪੂਰਥਲਾ, 23 ਅਕਤੂਬਰ (ਅਮਰਜੀਤ ਸਿੰਘ ਸਡਾਨਾ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸੰਬੰਧੀ ਸਿਟੀ ਵਾਲਮੀਕਿ ਸਭਾ ਵਲੋਂ ਮੁਹੱਲਾ ਸ਼ਹਿਰੀਆਂ ਸਥਿਤ ਭਗਵਾਨ ਵਾਲਮੀਕਿ ਜੀ ਦੇ ਕੇਂਦਰੀ ਮੰਦਿਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ | ਸ਼ੋਭਾ ਯਾਤਰਾ ਦੀ ਰਸਮੀ ਆਰੰਭਤਾ ਸਿਟੀ ਵਾਲਮੀਕਿ ਸਭਾ ਦੇ ਸੰਸਥਾਪਕ ਮਨੋਜ ਕੁਮਾਰ ਨਾਹਰ, ਪ੍ਰਧਾਨ ਪ੍ਰਵੀਨ ਨਾਹਰ ਤੇ ਪਰਮਜੀਤ ਸਿੰਘ ਐਡਵੋਕੇਟ ਨੇ ਸਾਂਝੇ ਤੌਰ ‘ਤੇ ਰੀਬਨ ਕੱਟ ਕੇ ਕੀਤੀ | ਇਸ ਮੌਕੇ ਬਾਬਾ ਪ੍ਰਗਟ ਨਾਥ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਇਹ ਸ਼ੋਭਾ ਯਾਤਰਾ ਮੁਹੱਲਾ ਸ਼ਹਿਰੀਆਂ ਤੋਂ ਆਰੰਭ ਹੋ ਕੇ ਮੁਹੱਲਾ ਰਾਇਕਾ, ਮੁਹੱਲਾ ਅਰਫਵਾਲਾ, ਕੋਟੂ ਚੌਂਕ, ਮੁਹੱਲਾ ਕਾਇਮਪੁਰਾ, ਭਗਵਾਨ ਵਾਲਮੀਕਿ ਚੌਂਕ, ਸ਼ਿਵ ਮੰਦਿਰ ਕਚਿਹਰੀ ਚੌਂਕ, ਸ਼ਹੀਦ ਭਗਤ ਸਿੰਘ ਚੌਂਕ, ਸਦਰ ਬਾਜ਼ਾਰ, ਜਲੋਖਾਨਾ ਚੌਕ, ਸ਼ਾਲੀਮਾਰ ਬਾਗ ਰੋਡ, ਪੁਰਾਣੀ ਜੇਲ੍ਹ ਰੋਡ, ਮੁਹੱਲਾ ਕਿਲੇਵਾਲਾ ਤੇ ਮੁਹੱਲਾ ਮਹਿਤਾਬਗੜ੍ਹ ਤੋਂ ਹੁੰਦੀ ਹੋਈ ਦੇਰ ਰਾਤ ਵਾਪਸ ਕੇਂਦਰੀ ਮੰਦਰ ਮੁਹੱਲਾ ਸ਼ਹਿਰੀਆਂ ਵਿਖੇ ਪਹੁੰਚ ਕੇ ਸਮਾਪਤ ਹੋਈ | ਇਸ ਮੌਕੇ ਭਗਵਾਨ ਵਾਲਮੀਕਿ ਜੀ ਦੇ ਜੀਵਨ ਨਾਲ ਸਬੰਧਿਤ ਸੁੰਦਰ ਝਾਕੀਆਂ ਸਜਾਈਆਂ ਗਈਆਂ ਸਨ ਤੇ ਸ਼ਰਧਾਲੂ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕਰ ਰਹੇ ਸਨ | ਰਸਤੇ ਵਿਚ ਸੰਗਤਾਂ ਨੇ ਲੰਗਰ ਲਗਾਕੇ ਤੇ ਫੁੱਲਾਂ ਦੀ ਵਰਖਾ ਕਰਕੇ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ, ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ ਪਰਮਜੀਤ ਸਿੰਘ ਐਡਵੋਕੇਟ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਵਿੰਦਰਪਾਲ ਸਿੰਘ ਹੰਸਪਾਲ, ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਜਗਜੀਤ ਸਿੰਘ ਜੱਗਾ ਧਾਲੀਵਾਲ, ਦੀਪਕ ਸਲਵਾਨ ਪ੍ਰਧਾਨ ਸ਼ਹਿਰੀ ਕਾਂਗਰਸ, ਕੌਂਸਲਰ ਜੋਤੀ ਧੀਰ, ਨਰੇਸ਼ ਵਸ਼ਿਸ਼ਟ, ਕੁਲਦੀਪ ਸਿੰਘ ਕੌਂਸਲਰ, ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ, ਭਾਜਪਾ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਮੱਕੜ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੱਜਣ ਸਿੰਘ ਚੀਮਾ, ਅਕਾਲੀ ਆਗੂ ਦਵਿੰਦਰਬੀਰ ਸਿੰਘ ਚਾਹਲ, ਠੇਕੇਦਾਰ ਕੁਲਵਿੰਦਰ ਸਿੰਘ, ਹਰਜੀਤ ਸਿੰਘ ਵਾਲੀਆ, ਸੁਖਦੇਵ ਸਿੰਘ ਕਾਦੂਪੁਰ, ਦਵਿੰਦਰ ਸਿੰਘ ਢਪਈ, ਨੰਬਰਦਾਰ ਜਰਨੈਲ ਸਿੰਘ ਬਾਜਵਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ, ਸੀਨੀਅਰ ਕੌਂਸਲਰ ਨਰਿੰਦਰ ਮਨਸੂ, ਪ੍ਰਵੀਨ ਨਾਹਰ, ਤਜਿੰਦਰ ਭੰਡਾਰੀ, ਅਮਨਦੀਪ ਸਿੱਪੀ, ਸੁਖਵਿੰਦਰ ਸੁੱਖਾ, ਚੇਅਰਮੈਨ ਚਰਨਜੀਤ ਸਿੰਘ ਹੰਸ, ਅਰੁਨ ਸਭਰਵਾਲ, ਰੋਸ਼ਨ ਲਾਲ ਸਭਰਵਾਲ, ਕੁਲਦੀਪ ਲਾਹੋਰੀਆ, ਗੁਰਸ਼ਰਨ ਸਿੰਘ, ਸੁਖਜੀਤ ਸਿੰਘ ਧਾਲੀਵਾਲ, ਅਸ਼ਵਨੀ ਸਭਰਵਾਲ, ਮਨਮੋਹਨ ਸਿੰਘ ਬਾਜਵਾ, ਮਨੋਜ ਕੁਮਾਰ, ਅਨਿਲ ਨਾਹਰ, ਅਨਿਲ ਸ਼ੇਰਗਿੱਲ, ਜਸਪਾਲ ਨਾਹਰ, ਰਕੇਸ਼ ਕੁਮਾਰ ਕੇਸ਼ਾ, ਨਰਿੰਦਰ ਸ਼ੀਤਲ, ਦੀਪਕ ਸ਼ੀਤਲ, ਰਮਨ ਕਲਿਆਣ, ਵਿੱਕੀ ਗੁਜਰਾਲ ਕੌਂਸਲਰ, ਅਸ਼ੋਕ ਗਿੱਲ, ਜੋਤੀ ਨਾਹਰ , ਕਰਨ ਕੁਮਾਰ, ਕੁਸ਼ਲ ਕੁਮਾਰ, ਸੌਰਵ ਨਾਹਰ, ਪ੍ਰੀਤਮ ਚੰਦ ਨਾਹਰ, ਮਨੀ ਨਾਹਰ, ਕੈਲਾਸ਼ ਚੰਦ, ਭਗਵਾਨ ਦਾਸ, ਮੁਕੇਸ਼ ਨਾਹਰ, ਬਿੱਟੂ ਨਾਹਰ, ਕੁਮਾਰ ਗੌਰਵ ਨਾਹਰ, ਸੁਖਵਿੰਦਰ ਸਾਗਰ, ਵਰਿੰਦਰ ਕੁਮਾਰ, ਰਣਜੀਤ ਸਿੰਘ ਪੱਡਾ, ਪੰਜਾਬ ਸਿੰਘ ਨਾਹਰ, ਜਸਬੀਰ ਸਿੰਘ, ਵਿਸ਼ਾਲ ਨਾਹਰ, ਵਿਕਾਸ ਮੋਮੀ ਕੌਂਸਲਰ, ਸੁਖਜੀਤ ਰਾਣਾ, ਸਾਬੀ ਲੰਕੇਸ਼, ਕੁਲਦੀਪ ਸਿੰਘ, ਰੋਹਿਤ ਸਭਰਵਾਲ, ਸ਼ੈਂਕੀ ਨਾਹਰ, ਰਘੂ ਨਾਹਰ, ਕਿੱਕੀ ਵਾਲੀਆ, ਸਰਬਜੀਤ ਕਾਲਾ, ਮਨਪ੍ਰੀਤ ਸਿੰਘ ਮਨੀ ਮਾਂਗਟ, ਸੁਰਿੰਦਰ ਸ਼ਰਮਾ, ਵਿਜੇ ਛਾਬੜਾ, ਹਰਜੀਤ ਕੌਰ ਕੌਂਸਲਰ, ਰਜਿੰਦਰ ਪਾਲਾ, ਗੁਰਪ੍ਰੀਤ ਸਿੰਘ ਗੋਪੀ, ਨਵਜੋਤ ਸਿੰਘ ਮਾਹਲ, ਮੰਨਾ ਕਾਲਾ ਸੰਘਿਆਂ, ਤਰਸੇਮ ਲਾਲ ਕੌਂਸਲਰ, ਰਜਿੰਦਰ ਰਾਜੂ, ਵਿਸ਼ਾਲ ਸੋਂਧੀ, ਅਸ਼ਵਨੀ ਭੋਲਾ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |