ਸਮਾਜ ਸੇਵੀ ਬਲਵਿੰਦਰ ਸਿੰਘ ਜਰਮਨੀ ਵਲੋਂ ਗੁਰੂ ਨਾਨਕ ਡਾਇਲੈਸਿਸ ਸੈਂਟਰ ਨੂੰ 50,000 ਦੀ ਰਾਸ਼ੀ ਭੇਟ
ਭੁਲੱਥ, 23 ਅਕਤੂਬਰ (ਮਨਜੀਤ ਸਿੰਘ ਰਤਨ)-ਭੁਲੱਥ ’ਚ ਚੱਲ ਰਹੇ ਗੁਰੂ ਨਾਨਕ ਫ਼ਰੀ ਡਾਇਲੈਸਿਸ ਯੂਨਿਟ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਸਮਾਜ ਸੇਵੀ ਬਲਵਿੰਦਰ ਸਿੰਘ ਜਰਮਨੀ ਵਲੋਂ 50,000 ਰੁਪਏ ਦੀ ਰਾਸ਼ੀ ਸੇਵਾ ਵਜੋਂ ਦਿੱਤੀ ਗਈ | ਇਸ ਮੌਕੇ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਸੇਵਾ ਸੁਸਾਇਟੀ ਵਲੋਂ ਧੰਨਵਾਦ ਕੀਤਾ ਗਿਆ ਅਤੇ ਅਰਦਾਸ ਕੀਤੀ ਗਈ ਕਿ ਪ੍ਰਮਾਤਮਾ ਉਨ੍ਹਾਂ ਨੂੰ ਚੜ੍ਹਦੀ ਕਲਾਂ ਵਿਚ ਰੱਖੇ | ਉਨ੍ਹਾਂ ਕਿਹਾ ਕਿ ਬਲਵਿੰਦਰ ਸਿੰਘ ਜਰਮਨੀ ਵਲੋਂ ਸਮਾਜ ਭਲਾਈ ਦੇ ਖੇਤਰ ਵਿਚ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਮਨੁੱਖਤਾ ਦੀ ਸੇਵਾ ਕਰ ਰਹੇ ਡਾਇਲੈਸਿਸ ਸੈਂਟਰ ਨੂੰ ਦਿੱਤਾ ਗਿਆ ਉਨ੍ਹਾਂ ਦਾ ਯੋਗਦਾਨ ਸ਼ਲਾਘਾ ਯੋਗ ਹੈ | ਇਸ ਮੌਕੇ ਤੇ ਬਾਬਾ ਜਸਵੰਤ ਸਿੰਘ, ਡਾ. ਸੁਰਿੰਦਰ ਕੱਕੜ, ਅਵਤਾਰ ਸਿੰਘ ਲਾਲੀਆਂ ਅਤੇ ਹੋਰ ਹਾਜ਼ਰ ਸਨ |
ਅਜੀਤ ਡੈਸਕ
24-10-2026