27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਸਨੌਰ ਵਿਚ ਦੀਪ ਇੰਗਲਿਸ਼ ਮਾਡਲ ਹਾਈ ਸਕੂਲ ਵਲੋਂ ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ <br/>

ਅਜੀਤ ਡੈਸਕ 24-01-2026
ਸਨੌਰ, 23 ਜਨਵਰੀ (ਮੋਹਣ ਸਿੰਘ ਭੱਟੀ)-ਇਲਾਕੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਦੀਪ ਇੰਗਲਿਸ਼ ਮਾਡਲ ਹਾਈ ਸਕੂਲ ਸਨੌਰ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ | ਬਸੰਤ ਰੁੱਤ ਦੇ ਆਗਮਨ ਨੂੰ ਸਮਰਪਿਤ ਇਸ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਗਿਆਨ, ਕਲਾ ਅਤੇ ਬੁੱਧੀ ਦੀ ਦੇਵੀ ਮਾਂ ਸਰਸਵਤੀ ਨੂੰ ਯਾਦ ਕਰਦਿਆਂ ਅਰਾਧਨਾ ਕੀਤੀ | ਇਸ ਮੌਕੇ ਸਕੂਲ ਦਾ ਮਾਹੌਲ ਪੂਰੀ ਤਰ੍ਹਾਂ ਕੇਸਰੀ ਰੰਗ ਵਿਚ ਰੰਗਿਆ ਨਜ਼ਰ ਆਇਆ, ਜਿੱਥੇ ਵਿਦਿਆਰਥੀਆਂ ਅਤੇ ਸਟਾਫ਼ ਨੇ ਰਵਾਇਤੀ ਪੀਲੇ ਰੰਗ ਦੇ ਵਸਤਰ ਪਹਿਨ ਕੇ ਅਤੇ ਪੀਲੇ ਰੰਗ ਦੇ ਖਾਣ ਵਾਲੇ ਪਦਾਰਥਾਂ ਦਾ ਸਵਾਦ ਲੈ ਕੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਤਿਉਹਾਰ ਦੀਆਂ ਤਿਆਰੀਆਂ ਸੰਬੰਧੀ ਪਿਛਲੇ ਇਕ ਹਫ਼ਤੇ ਤੋਂ ਸਕੂਲ ਵਿਚ ਵੱਖ-ਵੱਖ ਮੁਕਾਬਲੇ ਕਰਵਾਏ ਜਾ ਰਹੇ ਸਨ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਬੜੀ ਦਿਲਚਸਪੀ ਨਾਲ ਭਾਗ ਲਿਆ | ਵਿਦਿਆਰਥੀਆਂ ਵਲੋਂ ਨੋਟਿਸ ਬੋਰਡ ਸਜਾਉਣ, ਪਤੰਗ ਬਣਾਉਣ, ਪੋਸਟਰ ਮੇਕਿੰਗ ਅਤੇ ਕਲਾਕਿ੍ਤੀਆਂ ਤਿਆਰ ਕਰਨ ਤੋਂ ਇਲਾਵਾ ਲੇਖਨ ਪ੍ਰਤੀਯੋਗਤਾਵਾਂ ਵਿਚ ਵੀ ਆਪਣੀ ਪ੍ਰਤਿਭਾ ਦਿਖਾਈ ਗਈ | ਵਿਸ਼ੇਸ਼ ਤੌਰ 'ਤੇ ਸੀਨੀਅਰ ਜਮਾਤਾਂ ਦੀਆਂ ਵਿਦਿਆਰਥਣਾਂ ਨੇ ਆਰਟ ਅਤੇ ਕਰਾਫ਼ਟ ਦੀ ਕਲਾ ਰਾਹੀਂ ਸੁੰਦਰ ਪਤੰਗਾਂ ਅਤੇ ਰੰਗ-ਬਿਰੰਗੇ ਫੁੱਲਾਂ ਦੀ ਸਜਾਵਟ ਕਰਕੇ ਬਸੰਤ ਰੁੱਤ ਦਾ ਨਿੱਘਾ ਸਵਾਗਤ ਕੀਤਾ | ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਪੇਸ਼ ਕੀਤੀ ਗਈ ਸਰਸਵਤੀ ਵੰਦਨਾ ਅਤੇ ਸਭਿਆਚਾਰਕ ਨਾਚ ਨੇ ਪੁਰਾਤਨ ਕਦਰਾਂ-ਕੀਮਤਾਂ ਦੀ ਝਲਕ ਪੇਸ਼ ਕੀਤੀ | ਸਕੂਲ ਪ੍ਰਬੰਧਕ ਬਲਦੀਸ਼ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਬਸੰਤ ਪੰਚਮੀ ਦੇ ਇਤਿਹਾਸਕ ਅਤੇ ਅਧਿਆਤਮਕ ਮਹੱਤਵ ਬਾਰੇ ਚਾਨਣਾ ਪਾਇਆ | ਉਨ੍ਹਾਂ ਦੱਸਿਆ ਕਿ ਪੁਰਾਤਨ ਮਾਨਤਾਵਾਂ ਅਨੁਸਾਰ ਅੱਜ ਦੇ ਦਿਨ ਹੀ ਸੁਰਾਂ ਦੀ ਦੇਵੀ ਮਾਂ ਸਰਸਵਤੀ ਦਾ ਆਗਮਨ ਹੋਇਆ ਸੀ | ਉਨ੍ਹਾਂ ਬੱਚਿਆਂ ਨੂੰ ਕੁਦਰਤ ਦੀ ਅਨਮੋਲ ਦਾਤ ਦੀ ਕਦਰ ਕਰਨ, ਵੱਧ ਤੋਂ ਵੱਧ ਬੂਟੇ ਲਗਾਉਣ, ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਅਤੇ ਪਾਣੀ ਦੀ ਸੰਭਾਲ ਕਰਨ ਦੀ ਅਪੀਲ ਕੀਤੀ | ਇਸ ਦੇ ਨਾਲ ਹੀ ਉਨ੍ਹਾਂ ਨੇ ਪੁਸਤਕਾਂ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਕਿਤਾਬਾਂ ਪੜ੍ਹਨ ਦੀ ਰੁਚੀ ਹਰ ਵਿਦਿਆਰਥੀ ਦੇ ਜੀਵਨ ਵਿਚ ਗਿਆਨ ਦੇ ਚਾਨਣ ਲਈ ਬੇਹੱਦ ਜ਼ਰੂਰੀ ਹੈ | ਸਕੂਲ ਵਲੋਂ ਇਸ ਦਿਨ ਨੂੰ ਅਨੰਦਮਈ ਅਤੇ ਅਰਥਪੂਰਨ ਬਣਾਉਣ ਲਈ ਕੀਤੇ ਗਏ ਉਪਰਾਲਿਆਂ ਦੀ ਸਭ ਨੇ ਸ਼ਲਾਘਾ ਕੀਤੀ |

ਪਿਛਲੀ ਖ਼ਬਰ ਬਸੰਤ ਪੰਚਮੀ ਦਾ ਤਿਉਹਾਰ ਖ਼ੁਸ਼ਹਾਲੀ, ਨਵੀਂ ਉਮੀਦ ਤੇ ਸੱਭਿਆਚਾਰਕ ਸਾਂਝ ਦਾ ਪ੍ਰਤੀਕ ਹੈ- ਰਾਣਾ ਗੁਰਜੀਤ ਸਿੰਘ ਅਗਲੀ ਖ਼ਬਰ ਵਿਸ਼ਵ ਯੂਨੀਵਰਸਿਟੀ ਵਿਖੇ ਪੰਥ ਰਤਨ ਡਾ. ਇੰਦਰਜੀਤ ਸਿੰਘ ਯਾਦਗਾਰੀ ਭਾਸ਼ਨ ਲੜੀ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।