06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਖੇਤੀਬਾੜੀ ਸਹਿਕਾਰੀ ਸੇਵਾ ਸਭਾ ਬਹਿਣੀਵਾਲ ਵਿਖੇ ਜਾਗਰੂਕਤਾ ਕੈਂਪ ਲਗਾਇਆ

ਅਜੀਤ ਡੈਸਕ 21-07-2026

ਜੌੜਕੀਆਂ, 20 ਜੁਲਾਈ (ਲਕਵਿੰਦਰ ਸ਼ਰਮਾ)- ਡੀ. ਸੀ. ਯੂ. ਮਾਨਸਾ ਵਲੋਂ ਖੇਤੀਬਾੜੀ ਸਹਿਕਾਰੀ ਸੇਵਾ ਸਭਾ ਬਹਿਣੀਵਾਲ ਵਿਖੇ ਜਾਗਰੂਕਤਾ ਕੈਂਪ ਲਗਾਇਆ। ਮੈਨੇਜਰ ਡੀ. ਸੀ. ਯੂ. ਗੁਰਮੀਤ ਸਿੰਘ ਗਾਗੋਵਾਲ ਨੇ ਸਹਿਕਾਰਤਾ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਹੇਮਰਾਜ ਸ਼ਰਮਾ ਐਫ. ਐਲ. ਸੀ. ਨੇ ਕਿਹਾ ਕਿ ਸਹਿਕਾਰੀ ਬੈਂਕ ਸਹਿਕਾਰਤਾ ਦੀ ਪ੍ਰਫੁੱਲਤਾ ਲਈ ਨਿੱਗਰ ਯਤਨ ਜੁਟਾ ਰਹੀ ਹੈ। ਉਨ੍ਹਾਂ ਬੱਚਤ ਖਾਤਿਆਂ ਦੀ ਕੇ. ਵਾਈ. ਸੀ. ਕਰਵਾਉਣ ਸਬੰਧੀ ਚਾਨਣਾ ਪਾਇਆ। ਇਫਕੋ ਦੇ ਹਿਤੇਸ਼ ਗੁਪਤਾ ਨੇ ਕਿਹਾ ਕਿ ਨੈਨੋ ਖਾਦਾਂ ਦੇ ਫ਼ਾਇਦੇ ਅਤੇ ਵਰਤਣ ਦੇ ਢੰਗ ਬਾਰੇ ਦੱਸਿਆ। ਇਸ ਮੌਕੇ ਨਿੰਦਰਪਾਲ ਸਿੰਘ, ਜੋਗਿੰਦਰ ਸਿੰਘ, ਕੁਲਵੰਤ ਸਿੰਘ, ਬਲਦੇਵ ਸਿੰਘ, ਗੁਰਸੇਵਕ ਸਿੰਘ, ਪਾਲਾ ਸਿੰਘ, ਅਮਨਦੀਪ ਕੌਰ, ਸੁਖਪ੍ਰੀਤ ਕੌਰ, ਜਗਦੀਪ ਸਿੰਘ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਸੜਕ ਦੀ ਮਾੜੀ ਹਾਲਤ ਤੋਂ ਸ਼ਹਿਰ ਵਾਸੀ ਪ੍ਰੇਸ਼ਾਨ ਅਗਲੀ ਖ਼ਬਰ ਜੇ.ਈ. ਗੁਰਜੀਤ ਸਿੰਘ ਦੀ ਮੌਤ ਦਾ ਮਾਮਲਾ ਕਤਲ ਨਿਕਲਿਆ, 2 ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।