06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਜੇ.ਈ. ਗੁਰਜੀਤ ਸਿੰਘ ਦੀ ਮੌਤ ਦਾ ਮਾਮਲਾ ਕਤਲ ਨਿਕਲਿਆ, 2 ਗ੍ਰਿਫ਼ਤਾਰ

ਅਜੀਤ ਡੈਸਕ 21-07-2026

ਭੀਖੀ, 20 ਜੁਲਾਈ (ਬਲਕਾਰ ਸਿੰਘ ਸਹੋਤਾ)- ਬੀਤੇ ਦਿਨ ਪਾਵਰਕਾਮ ਉਪਮੰਡਲ ਦਫ਼ਤਰ ਭੀਖੀ ਵਿਖੇ ਤਾਇਨਾਤ ਜੂਨੀਅਰ ਇੰਜੀਨੀਅਰ ਗੁਰਜੀਤ ਸਿੰਘ ਵਾਸੀ ਕਿਸ਼ਨਗੜ੍ਹ ਫਰਮਾਹੀ ਹਾਲ ਆਬਾਦ ਭੀਖੀ ਦੀ ਸ਼ੱਕੀ ਹਾਲਤਾਂ ’ਚ ਜ਼ਖਮੀ ਪਾਏ ਜਾਣ ਤੋਂ ਬਾਅਦ ਪਟਿਆਲਾ ਹਸਪਤਾਲ ਲਿਜਾਂਦਿਆਂ ਮੌਤ ਹੋ ਗਈ ਸੀ। ਭਾਵੇਂ ਮ੍ਰਿਤਕ ਦੇ ਪੁੱਤਰ ਇੰਦਰਜੀਤ ਸਿੰਘ ਦੇ ਬਿਆਨਾਂ ’ਤੇ ਭੀਖੀ ਪੁਲਿਸ ਨੇ 194 ਬੀ.ਐਨ.ਐਸ.ਐਸ. ਤਹਿਤ ਕਾਰਵਾਈ ਕੀਤੀ ਸੀ ਪਰ ਪੁਲਿਸ ਦੀ ਵਾਪਰੀ ਇਸ ਘਟਨਾ ’ਤੇ ਤਿਰਛੀ ਨਜ਼ਰ ਸੀ। ਡੀ.ਐਸ.ਪੀ. ਸਬ-ਡਵੀਜਨ ਹਰਜਿੰਦਰ ਸਿੰਘ ਗਿੱਲ ਦੀ ਦੇਖ ਰੇਖ ਹੇਠ ਥਾਣਾ ਮੁਖੀ ਗੁਰਮੇਲ ਸਿੰਘ ਭੁੱਲਰ ਨੇ ਇਸ ਘਟਨਾ ਕਾਂਡ ਦੀ ਜਾਂਚ ਵਿਗਿਆਨਿਕ ਤਰੀਕੇ ਨਾਲ ਕਰਦਿਆਂ ਮਾਮਲਾ ਸੁਲਝਾ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ’ਤੇ ਲੋਹੇ ਦੇ ਰਾਡ ਅਤੇ ਤੇਜ਼ ਹਥਿਆਰਾਂ ਨਾਲ ਹਮਲਾ ਹੋਇਆ ਹੈ ਅਤੇ ਦੋਵੇਂ ਬਾਂਹਾਂ ਤੇ ਲੱਤਾਂ ‘ਤੇ ਗੰਭੀਰ ਸੱਟਾਂ ਸਨ। ਮ੍ਰਿਤਕ ਦੇ ਭਰਾ ਬਲਵੰਤ ਸਿੰਘ ਨੇ ਬਿਆਨ ਕੀਤਾ ਕਿ ਗੁਰਜੀਤ ਸਿੰਘ ਨੂੰ ਉਸ ਦਾ ਗੁਆਂਢੀ ਅਰਸ਼ਦੀਪ ਸਿੰਘ ਘਰ ’ਚ ਬਿਜਲੀ ਦੀਆਂ ਤਾਰਾਂ ਮੁਰੰਮਤ ਕਰਨ ਲਈ ਬੁਲਾਉਂਦਾ ਸੀ ਪਰ ਉਸ ਵਲੋਂ ਇਨਕਾਰ ਕੀਤੇ ਜਾਣ ਕਾਰਨ ਉਹ ਨਿੱਜੀ ਰੰਜਸ਼ ਰੱਖਦਾ ਸੀ। ਇਸ ਰੰਜਸ਼ ਕਾਰਨ ਹੀ ਉਸ ਨੇ ਹਮਲਾ ਕੀਤਾ। ਥਾਣਾ ਮੁਖੀ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਅਤੇ ਲਖਵਿੰਦਰ ਸਿੰਘ ਬਾਬੇਕਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਖੇਤੀਬਾੜੀ ਸਹਿਕਾਰੀ ਸੇਵਾ ਸਭਾ ਬਹਿਣੀਵਾਲ ਵਿਖੇ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਡੀ.ਸੀ. ਵਲੋਂ ਵਿਸ਼ੇਸ਼ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।